ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੰਘੂੜਾ ਵੱਲੋਂ ਪਤਨੀ ਦੀ ਯਾਦ ’ਚ ਸਕੂਲ ਨੂੰ ਸਹਾਇਤਾ

05:13 AM Apr 16, 2025 IST
featuredImage featuredImage
ਸਾਬਕਾ ਅਧਿਆਪਕ ਕਿਰਪਾਲ ਸਿੰਘ ਖੰਘੂੜਾ ਨੂੰ ਸਹਾਇਤਾ ਰਾਸ਼ੀ ਸਕੂਲ ਪ੍ਰਬੰਧਕਾਂ ਨੂੰ ਸੌਂਪਦੇ ਹੋਏ। -ਫੋਟੋ: ਗਿੱਲ
ਪੱਤਰ ਪ੍ਰੇਰਕ
Advertisement

ਗੁਰੂਸਰ ਸੁਧਾਰ, 15 ਅਪਰੈਲ

ਸਰਕਾਰੀ ਹਾਈ ਸਕੂਲ ਐਤੀਆਣਾ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਕਾਸ ਕਾਰਜ ਚੱਲ ਰਹੇ ਹਨ। ਇਸੇ ਲੜੀ ਤਹਿਤ ਸਕੂਲ ਦੇ ਸਾਬਕਾ ਅਧਿਆਪਕ ਮਾਸਟਰ ਕਿਰਪਾਲ ਸਿੰਘ ਖੰਘੂੜਾ ਵੱਲੋਂ ਆਪਣੇ ਜਨਮ ਦਿਹਾੜੇ ਮੌਕੇ ਆਪਣੀ ਪਤਨੀ ਮਰਹੂਮ ਹਰਮੇਲ ਕੌਰ ਖੰਘੂੜਾ ਦੀ ਯਾਦ ਵਿੱਚ ਇੱਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਦੇ ਵਿਕਾਸ ਕਾਰਜਾਂ ਲਈ ਦਾਨ ਕੀਤੀ ਗਈ।

Advertisement

ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅੜਚਣ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਕੂਲ ਦੇ ਵਿਕਾਸ ਕਾਰਜਾਂ ਲਈ ਪਿੰਡ ਦੇ ਹੋਰ ਦਾਨੀ ਸੱਜਣਾਂ ਤੋਂ ਸਹਾਇਤਾ ਹਾਸਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੈਨੇਡਾ ਵਾਸੀ ਪ੍ਰੀਤਮ ਸਿੰਘ ਖੰਘੂੜਾ ਵੱਲੋਂ ਆਪਣੇ ਪਿਤਾ ਲਾਲ ਸਿੰਘ ਖੰਘੂੜਾ ਦੀ ਯਾਦ ਵਿੱਚ ਸਕੂਲ ਨੂੰ ਇੱਕ ਲੱਖ ਰੁਪਏ ਆਪਣੇ ਭਤੀਜੇ ਮਨਜੀਤ ਸਿੰਘ ਖੰਘੂੜਾ ਰਾਹੀਂ ਭੇਜੇ ਗਏ ਸਨ। ਅਧਿਆਪਕ ਹਰਜੀਤ ਸਿੰਘ ਸੁਧਾਰ ਅਨੁਸਾਰ ਸਕੂਲ ਨੰਬਰਦਾਰ ਕਰਤਾਰ ਸਿੰਘ, ਨੰਬਰਦਾਰ ਰਜਿੰਦਰ ਸਿੰਘ ਸਮੇਤ ਹੋਰ ਪਰਿਵਾਰਾਂ ਵੱਲੋਂ ਵੀ ਸਕੂਲ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਨੰਬਰਦਾਰ ਰਸ਼ਮਿੰਦਰ ਸਿੰਘ ਵੀ ਮੌਜੂਦ ਸਨ।

 

 

Advertisement