ਖੇਤੀ ਕੰਮਾਂ ਨੂੰ ਵੀ ਮਨਰੇਗਾ ਅਧੀਨ ਲਿਆਉਣ ਦੀ ਮੰਗ
ਇੱਥੇ ਦਾਣਾ ਮੰਡੀ ਵਿੱਚ ਮਨਰੇਗਾ ਮਜ਼ਦੂਰਾਂ ਵੱਲੋਂ ਪਰਮਜੀਤ ਕੌਰ ਨੱਥੋਵਾਲ, ਲਖਵੀਰ ਕੌਰ ਹੇਰਾਂ, ਗੁਰਮੀਤ ਕੌਰ ਢੱਟ ਅਤੇ ਬਿਹਾਰ ਸਿੰਘ ਚੱਕ ਭਾਈਕੇ ਦੀ ਪ੍ਰਧਾਨਗੀ ਹੇਠ ਕਨਵੈੱਨਸ਼ਨ ਬਾਅਦ ਸ਼ਹਿਰ ਵਿੱਚ ਰੋਸ ਮਾਰਚ\B \Bਕੀਤਾ। ਇਸ ਮੌਕੇ ਭਾਈ ਲਾਲੋ ਲੋਕ ਮੰਚ ਦੇ ਸੂਬਾ ਸਕੱਤਰ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ, ਸੁਰਿੰਦਰ ਖੀਵਾ ਅਤੇ ਕੇਵਲ ਸਿੰਘ ਹਜ਼ਾਰਾ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮਨਰੇਗਾ ਨੂੰ ਪਿੰਡਾਂ ਦੀਆਂ ਗਲੀਆਂ, ਨਾਲੀਆਂ ਜਾਂ ਛੱਪੜਾਂ ਦੀ ਸਫ਼ਾਈ ਤੱਕ ਸੀਮਤ ਨਾ ਰੱਖ ਕੇ ਸਗੋਂ ਪੰਜ ਏਕੜ ਤੱਕ ਦੀ ਖੇਤੀ ਦੇ ਕੰਮਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਆਗੂਆਂ ਨੇ ਨਵੀਂਆਂ ਚੁਣੀਆਂ ਪੰਚਾਇਤਾਂ ਵੱਲੋਂ ਜਬਰੀ ਮਨਰੇਗਾ ਮੇਟਾਂ ਨੂੰ ਜਬਰੀ ਹਟਾਏ ਜਾਣ ਦਾ ਦੋਸ਼ ਲਾਇਆ। ਇਸ ਮੌਕੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ, ਕੰਮ ਦੀ ਪੈਮਾਇਸ਼ ਬੰਦ ਕਰਨ, ਸਾਰਾ ਸਾਲ ਕੰਮ ਦੇਣ, ਮੇਟ ਦੀ ਤਨਖ਼ਾਹ 15 ਹਜ਼ਾਰ ਰੁਪਏ ਦੇਣ ਤੇ ਕੱਚੇ ਰਸਤਿਆਂ ਤੇ ਬਰ੍ਹਮਾਂ ਦੇ ਕੰਮ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਏਪੀਓ ਰਾਏਕੋਟ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ।