ਸਮਰਾਲਾ: ਸਮਰਾਲਾ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਾਹਿਤਕ ਜਥੇਬੰਦੀਆਂ ਨੇ ਬੀਬੀ ਸਵਰਨ ਕੌਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵਰਨ ਕੌਰ ਸਮਾਜ ਸੇਵੀ ਇਕਬਾਲ ਸਿੰਘ (ਪੱਪੂ) ਦੀ ਪਤਨੀ ਸਨ, ਜਿਨ੍ਹਾਂ ਦਾ ਸਵੇਰੇ ਪੀਜੀਆਈ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ ਸੀ। ਬੀਬੀ ਸਵਰਨ ਕੌਰ ਦਾ ਅੰਤਿਮ ਸੰਸਕਾਰ ਅੱਜ ਖੰਨਾ ਰੋਡ ਸਮਰਾਲਾ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਬੈਨੀਪਾਲ, ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੇ ਪ੍ਰਧਾਨ ਮਾਸਟਰ ਮੇਘ ਸਿੰਘ ਜਵੰਦਾ, ਹਰਜਿੰਦਰ ਪਾਲ ਸਿੰਘ, ਗੁਰਮਤਿ ਪ੍ਰਚਾਰ ਸਭਾ ਸਮਰਾਲਾ ਦੇ ਲਖਬੀਰ ਸਿੰਘ ਬਲਾਲਾ ਸਮੇਤ ਹੋਰ ਕਈ ਆਗੂ ਹਾਜ਼ਰ ਸਨ।- ਪੱਤਰ ਪ੍ਰੇਰਕ