ਖੇਤੀਬਾੜੀ ’ਚ ਸਹਿਯੋਗ ਲਈ ਭਾਰਤ-ਨੇਪਾਲ ਸਮਝੌਤਾ
04:18 AM Apr 10, 2025 IST
ਕਾਠਮੰਡੂ, 9 ਅਪਰੈਲ
Advertisement
ਭਾਰਤ ਅਤੇ ਨੇਪਾਲ ਨੇ ਖੇਤੀਬਾੜੀ ਦੇ ਖੇਤਰ ’ਚ ਸਹਿਯੋਗ ਵਧਾਉਣ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਭਾਰਤੀ ਸਫਾਰਤਖਾਨੇ ਨੇ ਬਿਆਨ ਵਿਚ ਕਿਹਾ ਕਿ ਭਾਰਤੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਨੇਪਾਲ ਦੇ ਖੇਤੀਬਾੜੀ ਤੇ ਪਸ਼ੂ ਧਨ ਵਿਕਾਸ ਮੰਤਰੀ ਰਾਮ ਨਾਥ ਅਧਿਕਾਰੀ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ, ਜਿਸ ਦਾ ਉਦੇਸ਼ ਫਸਲ ਉਤਪਾਦਨ, ਵਾਢੀ ਤੋਂ ਬਾਅਦ ਪ੍ਰਬੰਧਨ ਅਤੇ ਖੇਤੀਬਾੜੀ ਮਾਰਕੀਟਿੰਗ ਪ੍ਰਣਾਲੀਆਂ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਹੈ। ਭਾਰਤ ਦੇ ਖੇਤੀਬਾੜੀ ਮੰਤਰਾਲੇ ਨੇ ਐਕਸ ’ਤੇ ਕਿਹਾ ਕਿ ਇਹ ਸਮਝੌਤਾ ਖੁਰਾਕ ਸੁਰੱਖਿਆ ਯਕੀਨੀ ਬਣਾਉਣ, ਕਿਸਾਨਾਂ ਦਾ ਰਹਿਣ-ਸਹਿਣ ਉੱਚਾ ਕਰਨ ਅਤੇ ਵਾਤਾਵਰਨ ਅਨੁਕੂਲ ਖੇਤੀਬਾੜੀ ਵੱਲ ਕੰਮ ਕਰਨ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦਰਸਾਉਂਦਾ ਹੈ। -ਪੀਟੀਆਈ
Advertisement
Advertisement