ਖੇਤਾਂ ਵਿੱਚ ਖੜ੍ਹੇ ਸਬਜ਼ੀ ਕਾਰੋਬਾਰੀ ਨੂੰ ਗੋਲੀ ਲੱਗੀ
06:42 AM Dec 18, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਦਸੰਬਰ
ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡ ਨਗਲਾ ਦੇ ਖੇਤਾਂ ਵਿੱਚ ਖੜ੍ਹੇ ਸਬਜ਼ੀ ਕਾਰੋਬਾਰੀ ਦੀਪਕ ਵਾਸੀ ਤੋਪਖ਼ਾਨਾ ਬਾਜ਼ਾਰ ਅੰਬਾਲਾ ਕੈਂਟ ਨੂੰ ਗੋਲੀ ਲੱਗੀ ਹੈ। ਜਾਣਕਾਰੀ ਅਨੁਸਾਰ ਗੋਲੀ ਉਸ ਦੇ ਮੋਢੇ ਵਿੱਚ ਲੱਗੀ ਹੈ। ਗੋਲੀ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਜ਼ਖਮੀ ਦੀਪਕ ਨੇ ਦਾਅਵਾ ਕੀਤਾ ਹੈ ਕਿ ਗੋਲੀ ਫੌਜ ਦੀ ਫਾਇਰਿੰਗ ਰੇਂਜ ਤੋਂ ਆਈ ਹੈ। ਦੀਪਕ ਨੂੰ ਮਿਲਟਰੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ ਹੈ ਅਤੇ ਹੁਣ ਉਸ ਦਾ ਇਲਾਜ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਦੀਪਕ ਨੇ ਦੱਸਿਆ ਕਿ ਉਹ ਖੇਤ ਵਿੱਚ ਖੜ੍ਹਾ ਹੋ ਕੇ ਗੱਲ ਹੀ ਕਰ ਰਿਹਾ ਸੀ ਕਿ ਅਚਾਨਕ ਪਿੱਛਿਓਂ ਉਸ ਦੇ ਮੋਢੇ ਵਿੱਚ ਗੋਲੀ ਆਣ ਵੱਜੀ। ਤੋਪਖ਼ਾਨਾ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮਾਮਲਾ ਪੰਜਾਬ ਦੇ ਹੰਡੇਸਰਾ ਥਾਣੇ ਨਾਲ ਸਬੰਧਤ ਦੱਸਿਆ ਜਾਂਦਾ ਹੈ।
Advertisement
Advertisement
Advertisement