ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਿਡਾਰੀਆਂ ਨੂੰ ਚੜਿ੍ਹਆ ਖਾਲਸਾਈ ਰੰਗ

04:08 AM Apr 30, 2025 IST
featuredImage featuredImage

ਸੁਖਵੀਰ ਗਰੇਵਾਲ
ਕੈਲਗਰੀ: ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰਲ ਸੈਂਟਰ ਵੱਲੋਂ ਕਰਵਾਈਆਂ ਗਈਆਂ ਤਿੰਨ ਰੋਜ਼ਾ ਪਹਿਲੀਆਂ ਅਲਬਰਟਾ ਸਿੱਖ ਖੇਡਾਂ ਪੰਜਾਬੀ ਭਾਈਚਾਰੇ ਨੂੰ ਚੰਗੀ ਸਿਹਤ ਦਾ ਹੋਕਾ ਦਿੰਦੀਆਂ ਸਮਾਪਤ ਹੋ ਗਈਆਂ। 18 ਤੋਂ 20 ਅਪਰੈਲ ਤੱਕ ਕੈਲਗਰੀ ਦੇ ਜੈਨੇਸਿਸ ਸੈਂਟਰ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ ਅਲਬਰਟਾ ਸੂਬੇ ਤੋਂ ਇਲਾਵਾ ਬਾਕੀ ਸ਼ਹਿਰਾਂ ਤੋਂ ਵੀ ਖਿਡਾਰੀ ਭਾਗ ਲੈਣ ਲਈ ਪੁੱਜੇ।
ਦੱਸਣਯੋਗ ਹੈ ਕਿ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੇ ਖੇਡ ਕਲੱਬਾਂ ਦੁਆਰਾ ਹਰ ਸਾਲ ਟੂਰਨਾਮੈਂਟ ਵੱਡੀ ਪੱਧਰ ’ਤੇ ਕਰਵਾਏ ਜਾਂਦੇ ਹਨ, ਪਰ ਕੈਨੇਡਾ ਵਿੱਚ ਕਿਸੇ ਵੀ ਗੁਰੂਘਰ ਵੱਲੋਂ ਇਸ ਕਿਸਮ ਦਾ ਇਹ ਪਹਿਲਾ ਉਪਰਾਲਾ ਸੀ। ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਦੇ ਚੇਅਰਮੈਨ ਅਤੇ ਖੇਡਾਂ ਦੇ ਮੁੱਖ ਸੰਚਾਲਕ ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਣੀ ਦੇ ਨਾਲ-ਨਾਲ ਕੌਮ ਵਿੱਚ ਚੰਗੀ ਸਿਹਤ ਦੇ ਫ਼ਲਸਫ਼ੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਅਜਿਹੇ ਉਪਰਾਲੇ ਕਰਨੇ ਜ਼ਰੂਰੀ ਹਨ।
ਅਲਬਰਟਾ ਸਿੱਖ ਖੇਡਾਂ ਵਿੱਚ ਫੀਲਡ ਹਾਕੀ, ਫੁੱਟਬਾਲ, ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ), ਬਾਸਕਟਬਾਲ, ਗੱਤਕਾ, ਅਥਲੈਟਿਕਸ ਅਤੇ ਰੱਸਾ-ਕਸ਼ੀ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 800 ਤੋਂ ਵੀ ਵੱਧ ਖਿਡਾਰੀਆਂ ਨੇ ਭਾਗ ਲਿਆ। ਫੀਲਡ ਹਾਕੀ ਮੁਕਾਬਲਿਆਂ ਦੇ ਸੀਨੀਅਰ ਵਰਗ ਵਿੱਚ 9 ਟੀਮਾਂ ਨੇ ਭਾਗ ਲਿਆ। ਫਾਈਨਲ ਵਿੱਚ ਅਕਾਲ ਵਾਰੀਅਰਜ਼ ਕਲੱਬ ਨੇ ਨਾਮਧਾਰੀ ਕਲੱਬ ਨੂੰ 2-1 ਦੇ ਫਰਕ ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਜੂਨੀਅਰ ਵਰਗ ਵਿੱਚੋਂ ਪੰਜਾਬ ਸਪੋਰਟਸ ਕਲੱਬ ਨੇ ਪਹਿਲਾ ਅਤੇ ਯੂਨਾਈਟਿਡ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਮੁਕਾਬਲਿਆਂ ਵਿੱਚੋਂ ਬਾਜ਼ ਕਲੱਬ ਐਡਮਿੰਟਨ ਨੇ ਪਹਿਲਾ ਅਤੇ ਗੁਰੂ ਨਾਨਕ ਕਲੱਬ ਕੈਲਗਰੀ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਮੁਕਾਬਲਿਆਂ ਦੇ ਫਿਕਸ ਵਰਗ ਵਿੱਚੋਂ ਕੈਲਗਰੀ ਬਲਾਸਟਰ ਨੇ ਪਹਿਲਾ, ਐਡਮਿੰਟਨ ਵਾਰੀਅਰਜ਼ ਕਲੱਬ ਨੇ ਦੂਜਾ ਅਤੇ ਇੰਡੋ-ਸ਼ਾਸਕ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਰੋਟੇਸ਼ਨ ਵਰਗ ਵਿੱਚੋਂ ਕੈਲਗਰੀ ਬਲਾਸਟਰ ਕਲੱਬ ਨੇ ਪਹਿਲਾ, ਸਰੀ ਡੈਲਟਾ ਕਲੱਬ ਨੇ ਦੂਜਾ ਅਤੇ ਵਾਈਐੱਸਟੀ ਕਲੱਬ ਸਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ਵਿੱਚੋਂ ਆਜ਼ਾਦ ਵਾਲੀਬਾਲ ਕਲੱਬ ਕੈਲਗਰੀ ਨੇ ਪਹਿਲਾ ਅਤੇ ਐਡਮਿੰਟਨ ਯੂਨਾਈਟਿਡ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਮੁਕਾਬਲੇ ਵਿੱਚੋਂ ਬਾਰਬੈਂਡਰਜ਼ ਕਲੱਬ ਕੈਲਗਰੀ ਨੂੰ ਪਹਿਲਾ ਅਤੇ ਸ਼ਹੀਦ ਦੀਪ ਸਿੱਧੂ ਕਲੱਬ ਜੀਦਾ (ਬਠਿੰਡਾ) ਨੂੰ ਦੂਜਾ ਸਥਾਨ ਮਿਲਿਆ। ਗੱਤਕਾ ਮੁਕਾਬਲੇ ਵਿੱਚ ਫੜੀ ਸੋਟੀ ਮੁਕਾਬਲੇ ਦੇ ਸੀਨੀਅਰ ਵਰਗ ਵਿੱਚੋਂ ਜਸਪ੍ਰੀਤ ਸਿੰਘ ਨੇ ਪਹਿਲਾ ਅਤੇ ਗਗਨਦੀਪ ਸਿੰਘ ਨੇ ਦੂਜਾ ਜਦੋਂ ਕਿ ਜੂਨੀਅਰ ਵਰਗ ਵਿੱਚੋਂ ਹਰਸੁਮਰ ਸਿੰਘ ਨੇ ਪਹਿਲਾ ਅਤੇ ਜੁਝਾਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਫੜੀ ਸੋਟੀ ਮੁਕਾਬਲੇ ਦੇ ਕੁੜੀਆਂ ਦੇ ਵਰਗ ਵਿੱਚੋਂ ਸੁਖਪ੍ਰੀਤ ਕੌਰ ਅਤੇ ਗੁਰਲੀਨ ਕੌਰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੀਆਂ। ਕੁੜੀਆਂ ਦੇ ਕਿਰਪਾਨ ਸਪਿੰਨ ਵਿੱਚੋਂ ਤਨਵੀਰ ਸਿੰਘ ਅਤੇ ਚਕਰ ਵਿੱਚੋਂ ਸੁਖਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦਸਮੇਸ਼ ਕਲਚਰਲ ਸੈਂਟਰ ਦੀ ਕਮੇਟੀ ਵੱਲੋਂ ਸਾਰੇ ਖਿਡਾਰੀਆਂ ਅਤੇ ਵਾਲੰਟਰੀਅਰਾਂ ਦਾ ਧੰਨਵਾਦ ਕੀਤਾ ਗਿਆ।

Advertisement

Advertisement