ਖਰੜ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਸਨਮਾਨ
05:54 AM Mar 12, 2025 IST
ਖਰੜ: ਭਾਰਤੀ ਜਨਤਾ ਪਾਰਟੀ ਖਰੜ ਵੱਲੋਂ ਅੱਜ ਖਰੜ ਬਾਰ ਐਸੋਸੀਏMv ਦੀ ਨਵੀਂ ਚੁਣੀ ਗਈ ਟੀਮ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਖਰੜ ਮੰਡਲ ਦੇ ਜਨਰਲ ਸਕੱਤਰ ਦਵਿੰਦਰ ਗੁਪਤਾ ਨੇ ਦੱਸਿਆ ਕਿ ਭਾਜਪਾ ਮੰਡਲ ਪ੍ਰਧਾਨ ਸੁਭਾਸ਼ ਅਗਰਵਾਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਭਾਜਪਾ ਦੇ ਸਹਿ-ਖਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਗੋਲਡੀ ਅਤੇ ਅਗਰਵਾਲ ਨੇ ਭਾਜਪਾ ਦੀ ਤਰਫੋਂ ਬਾਰ ਐਸੋਸੀਏਸਨ ਦੇ ਨਵੇਂ ਚੁਣੇ ਪ੍ਰਧਾਨ ਦੀਪਕ ਸ਼ਰਮਾ, ਮੀਤ ਪ੍ਰਧਾਨ ਰਵਿੰਦਰ ਰਾਣਾ, ਸਕੱਤਰ ਅਮਿਤ ਰਾਜ, ਸੰਯੁਕਤ ਸਕੱਤਰ ਕੇਸਵ ਅਗਰਵਾਲ ਨੂੰ ਸਨਮਾਨਿਤ ਕੀਤਾ। ਦੀਪਕ ਸ਼ਰਮਾ ਨੇ ਇਸ ਸਨਮਾਨ ਲਈ ਮੰਡਲ ਖਰੜ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰ ਰਾਣਾ, ਅਰੁਣ ਜਿੰਦਲ, ਵਿਜੇ ਗੁਪਤਾ, ਪ੍ਰਵੇਸ਼ ਭਾਰਤੀ, ਨਰੇਸ ਸਿੰਗਲਾ, ਸ੍ਰੀਨਿਵਾਸ ਰਾਜੂ, ਰੋਸਨ ਲਾਲ ਤਿਵਾੜੀ ਹਾਜ਼ਰ ਸਨ।-ਪੱਤਰ ਪ੍ਰੇਰਕ
Advertisement
Advertisement