ਕੰਧ ਰਾਹੀਂ ਜੇਲ੍ਹ ਅੰਦਰ ਸਾਮਾਨ ਸੁੱਟਦਾ ਕਾਬੂ
04:06 AM Jan 14, 2025 IST
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 13 ਜਨਵਰੀ
Advertisement
ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਕੇਂਦਰੀ ਜੇਲ੍ਹ ਦੀ ਕੰਧ ਤੋਂ ਸਾਮਾਨ ਵਾਲਾ ਇੱਕ ਪੈਕੇਟ ਜੇਲ੍ਹ ਦੀ ਕੰਧ ਤੋਂ ਅੰਦਰ ਸੁੱਟ ਰਿਹਾ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਵਾਸੀ ਪਿੰਡ ਗੁਣਾਚੋਰ ਸ਼ਹੀਦ ਭਗਤ ਸਿੰਘ ਨਗਰ ਨੇ ਇੱਕ ਫੇਕਾ (ਪੈਕੇਟ) ਜੇਲ੍ਹ ਦੀ ਕੰਧ ਅੰਦਰ ਸੁੱਟਿਆ ਜਿਸਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਉਸਨੇ ਦੱਸਿਆ ਕਿ ਇੱਹ ਪੈਕੇਟ ਕੈਦੀ ਜਤਿੰਦਰ ਕੁਮਾਰ ਨੂੰ ਪਹੁੰਚਾਉਣਾ ਸੀ। ਪੁਲੀਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰ ਕੇ ਜਦੋਂ ਪੈਕੇਟ ਖੋਲ੍ਹਕੇ ਦੇਖਿਆ ਗਿਆ ਤਾਂ ਉਸ ਵਿੱਚੋਂ 15 ਪੁੜੀਆਂ ਤੰਬਾਕੂ (ਜਰਦਾ) ਮਾਰਕਾ ਪੰਛੀ ਅਤੇ 1 ਕੀਪੈਡ ਮੋਬਾਈਲ ਫੋਨ ਕੈਚੋਡਾ ਬਰਾਮਦ ਹੋਇਆ। ਪੁਲੀਸ ਥਾਣਾ ਡਿਵੀਜ਼ਨ ਨੰਬਰ ਸੱਤ ਵੱਲੋਂ ਮਨਦੀਪ ਸਿੰਘ ਅਤੇ ਕੈਦੀ ਜਤਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement