ਕ੍ਰਿਕਟ ਮੈਚ ਫਿਕਸਿੰਗ ਦਾ ਅਰਚਥਾਰੇ ’ਤੇ ਗੰਭੀਰ ਪ੍ਰਭਾਵ ਪੈ ਸਕਦੈ: ਸੁਪਰੀਮ ਕੋਰਟ
04:20 AM Apr 23, 2025 IST
ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2019 ਦੇ ਟੀ-20 ਕਰਨਾਟਕ ਪ੍ਰੀਮੀਅਰ ਲੀਗ ਘੁਟਾਲੇ ਦੀ ਵਿਸਥਾਰ ਨਾਲ ਜਾਂਚ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅੱਜ ਕਿਹਾ ਕਿ ਕ੍ਰਿਕਟ ਮੈਚ ਫਿਕਸਿੰਗ ਦਾ ਦੇਸ਼ ਦੇ ਅਰਥਚਾਰੇ ’ਤੇ ਗੰਭੀਰ ਵਿੱਤੀ ਪ੍ਰਭਾਵ ਪੈ ਸਕਦਾ ਹੈ। ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਹਾਈ ਕੋਰਟ ਦੇ 10 ਜਨਵਰੀ 2022 ਦੇ ਹੁਕਮਾਂ ਖ਼ਿਲਾਫ਼ ਕਰਨਾਟਕ ਪੁਲੀਸ ਵੱਲੋਂ ਦਾਇਰ ਪਟੀਸ਼ਨ ’ਚ ਮਦਦ ਲਈ ਐਡਵੋਕੇਟ ਸ਼ਿਵਮ ਸਿੰਘ ਨੂੰ ਅਦਾਲਤੀ ਮਿੱਤਰ ਨਿਯੁਕਤ ਕੀਤਾ ਹੈ। ਬੈਂਚ ਨੇ ਕਿਹਾ, ‘ਅਸੀਂ ਇਸ ਮੁੱਦੇ ਦੀ ਵਿਸਥਾਰ ਨਾਲ ਜਾਂਚ ਚਾਹੁੰਦੇ ਹਾਂ। ਇਸ ਦਾ ਅਰਥਚਾਰੇ ’ਤੇ ਬਹੁਤ ਗੰਭੀਰ ਅਸਰ ਪੈਂਦਾ ਹੈ। ਅਸੀਂ ਅੱਜ ਅਜਿਹਾ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਕਿ ਜਿਸ ਨਾਲ ਲੱਗੇ ਕਿ ਅਸੀਂ ਇਸ ਮੁੱਦੇ ’ਤੇ ਪਹਿਲਾਂ ਤੋਂ ਹੀ ਆਪਣੀ ਰਾਏ ਬਣਾ ਰਹੇ ਹਾਂ। ਪਰ ਅਜਿਹੀ ਸੱਟੇਬਾਜ਼ੀ ਦਾ ਅਰਥਚਾਰੇ ’ਤੇ ਬਹੁਤ ਗੰਭੀਰ ਵਿੱਤੀ ਅਸਰ ਪੈਂਦਾ ਹੈ।’ -ਪੀਟੀਆਈ
Advertisement
Advertisement