ਕੋਲੰਬੀਆ ’ਚ 6.3 ਦੀ ਸ਼ਿੱਦਤ ਦੇ ਭੂਚਾਲ ਦੇ ਝਟਕੇ
04:53 AM Jun 09, 2025 IST
ਬਗੋਟਾ: ਕੇਂਦਰੀ ਕੋਲੰਬੀਆ ’ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਦੀ ਰਫ਼ਤਾਰ 6.3 ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਰਾਜਧਾਨੀ ਬਗੋਟਾ ਤੋਂ ਤਕਰੀਬਨ 116 ਮੀਲ ਦੱਖਣ-ਪੂਰਬ ’ਚ ਸਥਿਤ ਸ਼ਹਿਰ ਪਾਰਟੇਬਿਊਨੋ ਤੋਂ 17 ਕਿਲੋਮੀਟਰ ਉੱਤਰ-ਪੂਰਬ ’ਚ ਆਇਆ। ਅਮਰੀਕੀ ਜਿਓਲੌਜੀਕਲ ਸਰਵਿਸ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸਵੇਰੇ 8.08 ਵਜੇ ਮਹਿਸੂਸ ਕੀਤੇ ਗਏ ਤੇ ਇਸ ਦਾ ਕੇਂਦਰ 10 ਕਿਲੋਮੀਟਰ ਦੀ ਗਹਿਰਾਈ ’ਤੇ ਸੀ। ਕੋਲੰਬੀਆ ਜਿਓਲੌਜੀਕਲ ਸਰਵਿਸ ਨੇ ਦੱਸਿਆ ਕਿ ਕੁਝ ਹੀ ਮਿੰਟਾਂ ਮਗਰੋਂ ਉਸੇ ਖੇਤਰ ’ਚ 4 ਤੋਂ 4.6 ਦੀ ਰਫ਼ਤਾਰ ਦੇ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ। ਆਫ਼ਤ ਪ੍ਰਬੰਧਨ ਵਿਭਾਗ ਦੀ ਕੌਮੀ ਇਕਾਈ ਨੇ ਐਕਸ ’ਤੇ ਕਿਹਾ ਕਿ ਉਹ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ। -ਪੀਟੀਆਈ
Advertisement
Advertisement