ਕੈਨੇਡਾ ਵਿੱਚ ਟੋਇੰਗ ਅਪਰਾਧਕ ਗਰੋਹ ਦਾ ਪਰਦਾਫਾਸ਼
05:15 AM Jun 18, 2025 IST
ਟੋਰਾਂਟੋ: ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਵਾਹਨ ਹਟਾਉਣ (ਟੋਇੰਗ) ਦੇ ਉਦਯੋਗ ਨਾਲ ਜੁੜੇ ਸੰਗਠਿਤ ਅਪਰਾਧਕ ਗਰੋਹ ਦਾ ਪਰਦਾਫਾਸ਼ ਕਰਦਿਆਂ ਪੁਲੀਸ ਨੇ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 42 ਲੱਖ ਕੈਨੇਡਿਆਈ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ‘ਟੋਇੰਗ ਉਦਯੋਗ’ ਦਾ ਮਤਲਬ ਵਾਹਨਾਂ ਲਈ ਸੜਕੀ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਨਾਲ ਹੈ। ਇਸ ਉਦਯੋਗ ਵਿੱਚ ਸੜਕ ’ਤੇ ਖ਼ਰਾਬ ਹੋਏ, ਜ਼ਬਤ ਕੀਤੇ ਜਾਂ ਨਾਜਾਇਜ਼ ਪਾਰਕ ਕੀਤੇ ਵਾਹਨਾਂ ਨੂੰ ਹਟਾਉਣ ਲਈ ਵਿਸ਼ੇਸ਼ ਟਰੱਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਗ੍ਰਿਫ਼ਤਾਰੀਆਂ ਪੀਲ ਪੁਲੀਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਕੀਤੀਆਂ ਗਈਆਂ। ਬਿਆਨ ਮੁਤਾਬਕ 18 ਜਣਿਆਂ ਦੇ ਕਬਜ਼ੇ ਵਿੱਚੋਂ 42 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। -ਪੀਟੀਆਈ
Advertisement
Advertisement