ਕੈਂਬਰਿਜ ਸਕੂਲ ’ਚ ਵਿਦਿਆਰਥੀਆਂ ਨੂੰ 51 ਲੱਖ ਦਾ ਵਜ਼ੀਫ਼ਾ ਭੇਟ
ਇੱਥੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਿੰਸੀਪਲ ਓਪੀ ਗੁਪਤਾ ਦੀ ਅਗਵਾਈ ‘ਬਲੈੱਸਿੰਗ ਸੈਰੇਮਨੀ’ ਦੇ ਸਿਰਲੇਖ ਹੇਠ ਸਨਮਾਨ ਸਮਾਰੋਹ ਕੀਤਾ ਗਿਆ। ਸਭ ਤੋਂ ਪਹਿਲਾ ਸਰਬੱਤ ਦੇ ਭਲੇ ਲਈ ਹਵਨ ਅਤੇ ਪਾਠ ਕਰਵਾਇਆ ਗਿਆ। ਇਸ ਮੌਕੇ ਦਸਵੀਂ ਜਮਾਤ ’ਚ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 51 ਲੱਖ ਦੇ ਵਜ਼ੀਫੇ ਭੇਟ ਕੀਤੇ ਗਏ। ਇਸ ਮਗਰੋਂ ਵਿਦਿਆਰਥੀਆਂ ਨੇ ਕਵਿਤਾਵਾਂ, ਡਾਂਸ ਅਤੇ ਵੱਖ-ਵੱਖ ਸੱਭਿਆਚਾਰਕ ਵਨੰਗੀਆਂ ਪੇਸ਼ ਕੀਤੀਆਂ। ਪ੍ਰਬੰਧਕਾਂ ਨੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਅਤੇ ਵਾਸਲ ਐਜੂਕੇਸ਼ਨ ਦੇ ਸੀਈਓ ਰਾਘਵ ਵਾਸਲ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਪੜ੍ਹਾਈ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ ਅਤੇ ਡਾਇਰੈਕਟਰ ਆਦਿਤੀ ਵਾਸਲ ਨੇ ਵੀ ਬੱਚਿਆਂ ਦੀ ਚੜ੍ਹਦੀ ਕਲਾ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਬੰਧਕ, ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।