ਪੱਤਰ ਪ੍ਰੇਰਕਮੰਡੀ ਅਹਿਮਦਗੜ੍ਹ, 15 ਦਸੰਬਰਇੱਥੋਂ ਦੇ ਰੋਟਰੀ ਕਲੱਬ ਵੱਲੋਂ ਗਲੋਬਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਗਾਂਧੀ ਸਕੂਲ ਵਿੱਚ ਦਿਲ, ਗੁਰਦੇ ਤੇ ਹੱਡੀਆਂ ਦੇ ਰੋਗਾਂ ਸਮੇਤ ਆਮ ਬਿਮਾਰੀਆਂ ਦਾ ਜਾਂਚ ਕੈਂਪ ਲਾਇਆ ਗਿਆ ਜਿਸ ਦੌਰਾਨ ਕਰੀਬ 250 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚੀਫ਼ ਕਾਰਡੀਓਲੋਜਿਸਟ ਡਾ. ਬ੍ਰਜੇਸ਼ ਬੱਧਨ, ਮੈਡੀਸਨ ਦੇ ਡਾ. ਆਰਕੇ ਕਰਕਰਾ, ਗੁਰਦਾ ਰੋਗ ਮਾਹਰ ਡਾ. ਪੀਐੱਮ ਸੋਹਲ ਤੇ ਹੱਡੀਆਂ ਦੇ ਮਾਹਰ ਡਾ. ਅਮਤੋਜ ਖਰਾ ਨੇ ਮਰੀਜ਼ਾਂ ਦੀ ਜਾਂਚ ਕਰਕੇ ਇਲਾਜ ਸ਼ੁਰੂ ਕੀਤਾ ਤੇ ਲੋਕਾਂ ਨੂੰ ਸਹੀ ਖਾਣ-ਪੀਣ ਦੇ ਮਹੱਤਵ ਬਾਰੇ ਵੀ ਦੱਸਿਆ। ਡਾ. ਬੱਧਨ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਸਿਹਤ ਪ੍ਰਤੀ ਸੰਜੀਦਾ ਨਹੀਂ ਹੁੰਦੇ ਤੇ ਪੱਛਮੀ ਸੱਭਿਅਤਾ ਦੇ ਅਸਰ ਹੇਠ ਬਦਲੀਆਂ ਖਾਣ-ਪੀਣ ਦੀਆਂ ਆਦਤਾਂ ਬਿਮਾਰੀਆਂ ਵਿੱਚ ਹੋਰ ਵਾਧਾ ਕਰਦੀਆਂ ਹਨ।ਕੈਂਪ ਤੋਂ ਪਹਿਲਾਂ ਇੱਕ ਜਾਕਰੂਕਤਾ ਸੈਮੀਨਾਰ ਵੀ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਮਾਹਰਾਂ ਨੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਦੇ ਸਿਹਤ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸੈਮੀਨਾਰ ਦੀ ਪ੍ਰਧਾਨਗੀ ਵੇਨੂੰ ਗੋਪਾਲ ਸ਼ਰਮਾ ਨੇ ਕੀਤੀ ਅਤੇ ਸਾਬਕਾ ਪ੍ਰਧਾਨ ਨਗਕ ਕੌਂਸਲ ਮੁੱਖ ਮਹਿਮਾਨ ਸਨ। ਮੁੱਖ ਮਹਿਮਾਨ ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਦੀ ਹਾਜ਼ਰੀ ਉਨ੍ਹਾਂ ਦੇ ਭਰਾ ਕੁਲਵੰਤ ਸਿੰਘ ਗੱਜਨਮਾਜਰਾ ਨੇ ਲਗਵਾਈ।