ਕੇਸ ਦਰਜ ਨਾ ਕਰਨ ’ਤੇ ਕੈਂਟ ਥਾਣੇ ਦਾ ਐੱਸਐੱਚਓ ਮੁਅੱਤਲ
05:19 AM Dec 24, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਦਸੰਬਰ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਅੰਬਾਲਾ ਕੈਂਟ ਦੇ ਰੈਸਟ ਹਾਊਸ ਵਿਚ ਲਾਏ ਜਨਤਾ ਕੈਂਪ ਵਿਚ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਇਕ ਔਰਤ ਨੇ ਦੱਸਿਆ ਕਿ ਐੱਸਐੱਚਓ ਨੇ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ। ਵਿੱਜ ਨੇ ਐੱਸਐੱਚਓ ਸਤੀਸ਼ ਕੁਮਾਰ ਨੂੰ ਐੱਫਆਈਆਰ ਦਰਜ ਨਾ ਕਰਨ ਦਾ ਕਾਰਨ ਪੁੱਛਿਆ। ਐਸਐਚਓ ਨੇ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ’ਤੇ ਵਿੱਜ ਨੇ ਡੀਜੀਪੀ ਨੂੰ ਫੋਨ ਮਿਲਾ ਕੇ ਐੱਸਐੱਚਓ ਨੂੰ ਮੁਅੱਤਲ ਕਰਨ ਦੀ ਕਾਰਵਾਈ ਲਈ ਕਹਿ ਦਿੱਤਾ।
Advertisement
Advertisement