ਕੁੱਲ ਹਿੰਦ ’ਵਰਸਿਟੀ ਰੱਸਾਕਸ਼ੀ ਚੈਂਪੀਅਨਸ਼ਿਪ ਸ਼ੁਰੂ
ਪੱਤਰ ਪ੍ਰੇਰਕ
ਬਲਾਚੌਰ, 6 ਅਪਰੈਲ
ਕੁੱਲ ਹਿੰਦ ਯੂਨੀਵਰਸਿਟੀ ਰੱਸਾਕਸ਼ੀ ਚੈਂਪੀਅਨਸ਼ਿਪ 2025 ਦਾ ਉਦਘਾਟਨ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ’ਚ ਕੀਤਾ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਸਾਬਕਾ ਡੀਜੀਪੀ ਐੱਚਐੱਸ ਢਿੱਲੋਂ ਅਤੇ ਹੋਰ ਮਹਿਮਾਨ ਡਾਇਰੈਕਟਰ ਖੇਡਾਂ, ਪੰਜਾਬ ਯੂਨੀਵਰਸਿਟੀ ਡਾ. ਰਾਕੇਸ਼ ਮਲਿਕ, ਸਾਬਕਾ ਜਲ ਸੈਨਾ ਅਫਸਰ ਐੱਸ ਕੁਲਵਿੰਦਰ ਸਿੰਘ, ਸਕੱਤਰ ਜਨਰਲ, ਟੱਗ ਆਫ ਵਾਰ ਫੈਡਰੇਸ਼ਨ ਆਫ ਇੰਡੀਆ (ਟੀਡਬਲਯੂਐੱਫਆਈ) ਮਦਨ ਮੋਹਨ, ਟੂਰਨਾਮੈਂਟ ਡਾਇਰੈਕਟਰ ਡਾ. ਰਾਹੁਲ ਵਾਘਮਾਰੇ ਸ਼ਾਮਲ ਹੋਏ। ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਹੋਏ ਪ੍ਰੋ-ਚਾਂਸਲਰ ਡਾ. ਪਰਵਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਖਿਡਾਰੀਆਂ ਅਤੇ ਹੋਰ ਸ਼ਾਮਲ ਹੋਏ ਅਧਿਕਾਰੀਆਂ, ਕਰਮਚਾਰੀਆਂ ਨੂੰ ਜੀ ਆਇਆ ਕਿਹਾ। ਮੁੱਖ ਮਹਿਮਾਨ ਐੱਚਐੱਸ ਢਿੱਲੋਂ, ਸਾਬਕਾ ਡੀਜੀਪੀ ਪੰਜਾਬ ਸਣੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਸਾਰੇ ਖਿਡਾਰੀਆਂ ਅਤੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤੇ। ਇਸ ਚੈਂਪੀਅਨਸ਼ਿਪ ’ਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਹਜ਼ਾਰਾਂ ਖਿਡਾਰੀ ਹਿੱਸਾ ਲੈ ਰਹੇ ਹਨ।