ਕੁੱਤਿਆਂ ਦੇ ਹਮਲੇ ਕਾਰਨ ਪੰਜ ਪਸ਼ੂਆਂ ਦੀ ਮੌਤ
05:16 AM Apr 10, 2025 IST
ਪੱਤਰ ਪ੍ਰੇਰਕ
ਖਨੌਰੀ, 9 ਅਪਰੈਲ
ਪਿੰਡ ਨਵਾਂ ਗਾਉ ਵਿੱਚ ਅਵਾਰਾ ਕੁੱਤਿਆਂ ਨੇ ਪਸ਼ੂਆਂ ਦੇ ਇੱਕ ਵਾੜੇ ’ਚ ਵੜਕੇ ਚਾਰ ਪਸ਼ੂਆਂ ’ਤੇ ਹਮਲਾ ਕਰਕੇ ਮਾਰ ਦਿੱਤਾ। ਨਵਾਂ ਗਾਉ ਵਾਸੀ ਹਰਵੇਲ ਸਿੰਘ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਪਸ਼ੂਆਂ ਨੂੰ ਰਾਤ ਸਮੇਂ ਵਾੜੇ ਵਿੱਚ ਬੰਨ੍ਹ ਕੇ ਘਰ ਚਲਾ ਗਿਆ ਦੇਰ ਰਾਤ ਪਿੰਡ ਵਿੱਚ ਫਿਰਦੇ ਅਵਾਰਾ ਕੁੱਤਿਆਂ ਨੇ ਵਾੜੇ ’ਚ ਦਾਖ਼ਲ ਹੋ ਕੇ ਚਾਰ ਪਸ਼ੂਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਹੈ ਜਦੋਂ ਕਿ ਬਾਕੀ ਪਸ਼ੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਦੋ ਦਰਜਨ ਤੋਂ ਵੱਧ ਅਵਾਰਾ ਕੁੱਤੇ ਫਿਰਦੇ ਹਨ ਜਿਨ੍ਹਾਂ ਕਰਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਕੁੱਝ ਦਿਨ ਪਹਿਲਾਂ ਕੁੱਤਿਆਂ ਨੇ ਇੱਕ ਬੱਚੀ ’ਤੇ ਹਮਲਾ ਕਰ ਦਿੱਤਾ ਸੀ। ਨੌਜਵਾਨ ਆਗੂ ਬਲਜੀਤ ਸਿੰਘ ਵਿਰਕ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੁੱਤਿਆਂ ’ਤੇ ਕਾਬੂ ਪਾਉਣ ਲਈ ਠੋਸ ਨੀਤੀ ਤਿਆਰ ਕੀਤੀ ਜਾਵੇ।
Advertisement
Advertisement