ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
06:45 AM May 12, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਮਈ
ਥਾਣਾ ਸਦਰ ਦੇ ਇਲਾਕੇ ਭੋਲਾ ਕਲੋਨੀ ਮਾਣਕਵਾਲ ਰੋਡ ਵਿੱਚ ਗੁਰਿੰਦਰ ਸਿੰਘ ਵਾਸੀ ਭੋਲਾ ਕਲੋਨੀ ਮਾਣਕਵਾਲ ਰੋਡ ਦੇ ਘਰ ਬਾਹਰ ਬਲਵਿੰਦਰ ਸਿੰਘ ਆਪਣੇ ਕੁੱਤੇ ਨੂੰ ਪੋਟੀ ਕਰਵਾ ਰਿਹਾ ਸੀ। ਉਸਨੂੰ ਮਨ੍ਹਾਂ ਕੀਤਾ ਗਿਆ ਤਾਂ ਉਸ ਨੇ ਤਹਿਸ਼ ਵਿੱਚ ਆ ਕੇ 10/15 ਵਿਅਕਤੀਆ ਨੂੰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਗੁਰਿੰਦਰ ਸਿੰਘ, ਉਸ ਦੀ ਪਤਨੀ ਪੂਰਨਿਮਾ ਅਤੇ ਭਤੀਜੀਆਂ ਮਾਨਸੀ ਚੈਟਰਜੀ ਅਤੇ ਖੁਸ਼ੀ ਚੈਟਰਜੀ ਦੀ ਕੁੱਟਮਾਰ ਕੀਤੀ। ਰੋਲਾ ਪਾਉਣ ਤੇ ਉਹ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਬਲਵਿੰਦਰ ਸਿੰਘ, ਉਸਦੀ ਪਤਨੀ ਗੁਰਪ੍ਰੀਤ ਕੌਰ, ਕਮਲਜੀਤ ਸਿੰਘ, ਉਸਦੀ ਪਤਨੀ ਕਰਮਜੀਤ ਕੌਰ, ਪਾਇਲ ਪਤਨੀ ਵਿਨੋਦ, ਸ਼ਾਲੂ ਪਤਨੀ ਗੌਰਵ ਸ਼ਰਮਾ ਅਤੇ ਬੀਨੂੰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement