ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀ ਨੇ ਮਕਾਨ ਦੀ ਕੁਰਕੀ ਰੁਕਵਾਈ

05:27 AM May 13, 2025 IST
featuredImage featuredImage
ਧੂਰੀ ਦੇ ਧੋਬੀਘਾਟ ਨੇੜੇ ਧਰਨਾ ਦਿੰਦੇ ਹੋਏ ਕਿਸਾਨ।

ਬੀਰਬਲ ਰਿਸ਼ੀ
ਧੂਰੀ, 12 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਧੋਬੀ ਘਾਟ ਧੂਰੀ ਨੇੜੇ ਰਹਿੰਦੇ ਦਵਿੰਦਰਪਾਲ ਸਿੰਗਲਾ ਦੇ ਘਰ ਦੀ ਕੁਰਕੀ ਰੁਕਵਾਉਣ ਲਈ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ, ਪ੍ਰੈਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਆਦਿ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਰਸ਼ਨਾ ਦੇਵੀ ਤੇ ਉਸ ਦੇ ਪੁੱਤਰ ਦਵਿੰਦਰਪਾਲ ਸਿੰਗਲਾ ਨੇ ਧੂਰੀ ਦੀ ਇੱਕ ਬੈਂਕ ਤੋਂ 26 ਲੱਖ ਦਾ ਲੋਨ ਪਾਸ ਕਰਵਾਇਆ ਸੀ ਜਿਸ ਵਿੱਚ ਪਹਿਲੀ ਕਿਸ਼ਤ ਵਜੋਂ ਉਸਨੂੰ 13 ਲੱਖ ਦੀ ਰਾਸ਼ੀ ਦਿੱਤੀ ਗਈ। ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਾਪਤ ਕੀਤੀ ਰਾਸ਼ੀ ਵਿੱਚੋਂ ਦਵਿੰਦਰਪਾਲ ਸਿੰਘ ਵੱਲੋਂ ਤਕਰੀਬਨ ਪੌਣੇ ਅੱਠ ਲੱਖ ਰੁਪਏ ਕਿਸ਼ਤਾਂ ਰਾਹੀਂ ਭਰੇ ਵੀ ਜਾ ਚੁੱਕੇ ਹਨ ਪਰ ਹੁਣ ਉਨ੍ਹਾਂ ਦੇ ਘਰ ਦੀ ਕੁਰਕੀ ਕਰਵਾਈ ਜਾ ਰਹੀ ਹੈ। ਕਿਸਾਨ ਆਗੂ ਹਰਪਾਲ ਸਿੰਘ ਪੇਧਨੀ ਨੇ ਸਪੱਸ਼ਟ ਕਿਹਾ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਦੀ ਜ਼ਮੀਨ ਤੇ ਕਿਸੇ ਪਰਿਵਾਰ ਦੇ ਰੈਣ-ਬਸੇਰੇ ਦੀ ਕੁਰਕੀ ਨਹੀਂ ਹੋਣ ਦਿਆਂਗੇ। ਆਗੂਆਂ ਨੇ ਦੱਸਿਆ ਕਿ ਅੱਜ ਕੋਈ ਵੀ ਅਧਿਕਾਰੀ ਕਿਸਾਨ ਧਰਨੇ ਦੇ ਮੱਦੇਨਜ਼ਰ ਕੁਰਕੀ ਕਰਨ ਨਹੀਂ ਆਇਆ।

Advertisement

ਪੁਲੀਸ ਇਮਦਾਦ ਨਾ ਮਿਲਣ ਕਰਕੇ ਸੰਭਵ ਨਹੀਂ ਹੋ ਸਕੀ ਕਾਰਵਾਈ

ਤਹਿਸੀਲਦਾਰ ਧੂਰੀ ਵਿਸਵਾਜੀਤ ਸਿੰਘ ਨੇ ਕਿਹਾ ਕਿ ਇਹ ਨਾਇਬ ਤਹਿਸੀਲਦਾਰ ਦੇ ਅਧਿਕਾਰ ਖੇਤਰ ਵਾਲੇ ਏਰੀਏ ਦਾ ਮਾਮਲਾ ਹੈ ਅਤੇ ਉਹੀ ਦੱਸ ਸਕਦੇ ਹਨ। ਨਾਇਬ ਤਹਿਸੀਲਦਾਰ ਮਨੀ ਮਹਾਜਨ ਨੇ ਦੱਸਿਆ ਕਿ ਅੰਡਰ ਸੈਕਸ਼ਨ 14 ਆਫ਼ ਸਰਫੇਸ਼ੀ ਐਕਟ 2002 ਤਹਿਤ ਹੋਣ ਵਾਲੀ ਕਾਰਵਾਈ ਪੁਲੀਸ ਇਮਦਾਦ ਨਾ ਮਿਲਣ ਕਰਕੇ ਸੰਭਵ ਨਹੀਂ ਹੋ ਸਕੀ।

Advertisement
Advertisement