ਕਿਲੋ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ
04:17 AM Apr 03, 2025 IST
ਜਲੰਧਰ: ਕਮਿਸ਼ਨਰੇਟ ਪੁਲੀਸ ਨੇ ਹੈਰੋਇਨ ਤਸਕਰੀ ’ਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਕਿਹਾ ਕਿ ਸੀਆਈਏ ਸਟਾਫ ਦੀ ਟੀਮ ਵਾਈ-ਪੁਆਇੰਟ, ਭਗਤ ਸਿੰਘ ਨਗਰ, ਜਲੰਧਰ ਨੇੜੇ ਚੈਕਿੰਗ ਦੌਰਾਨ ਪਵਨ ਕੁਮਾਰ ਉਰਫ਼ ਸੰਨੀ, ਪੁੱਤਰ ਜੈ ਰਾਮ, ਵਾਸੀ ਐੱਚ.ਨੰਬਰ 123, ਛੇਹਰਟਾ ਰੋਡ, ਖੰਡਵਾਲਾ ਚੌਕ, ਅੰਮ੍ਰਿਤਸਰ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਅਦਾਲਤ ਤੋਂ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਪ੍ਰਾਪਤ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement