ਕਿਰਾਏ ’ਤੇ ਕੀਤੀ ਟੈਕਸੀ ਖੋਹਣ ਵਾਲੇ ਕਾਬੂ
05:45 AM Dec 11, 2024 IST
Advertisement
ਪੱਤਰ ਪ੍ਰੇਰਕ
ਗਿੱਦੜਬਾਹਾ, 10 ਦਸੰੰਬਰ
Advertisement
ਹਲਕਾ ਗਿੱਦੜਬਾਹਾ ਦੇ ਪਿੰਡ ਧੂਲਕੋਟ ਨੇੜੇ ਕਿਰਾਏ ’ਤੇ ਕੀਤੀ ਟੈਕਸੀ ਖੋਹ ਕੇ ਫਰਾਰ ਹੋਏ ਨੌਜਵਾਨਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਕੱਲ੍ਹ ਥਾਣਾ ਕੋਟਭਾਈ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਡੀਐੱਸਪੀ ਅਵਤਾਰ ਸਿੰਘ ਰਾਜਪਾਲ ਅਤੇ ਥਾਣਾ ਕੋਟਭਾਈ ਦੇ ਐੱਸਐੱਚਓ ਜਸਵੀਰ ਸਿੰਘ ਨੇ ਦੱਸਿਆ ਕਿ ਸਿਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਵਾਰਡ 11 ਗਿੱਦੜਬਾਹਾ ਦੀ ਕਾਰ ਨੂੰ ਨੌਜਵਾਨ ਗਿੱਦੜਬਾਹਾ ਤੋਂ ਪਿੰਡ ਮੱਲਣ ਲਈ ਕਿਰਾਏ ’ਤੇ ਲੈ ਕੇ ਗਏ ਸਨ। ਨੌਜਵਾਨਾਂ ਨੇ ਧੂਲਕੋਟ ਤੋਂ ਗੂੜੀਸੰਘਰ ਰੋਡ ’ਤੇ ਕਾਰ ਚਾਲਕ ਦੀ ਕੁੱਟਮਾਰ ਕਰਕੇ ਕਾਰ ਖੋਹ ਲਈ। ਪੁਲੀਸ ਨੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਜਸ਼ਨਦੀਪ ਸਿੰਘ ਅਤੇ ਸੰਦੀਪ ਸਿੰਘ ਦੋਨੋਂ ਵਾਸੀ ਪਿੰਡ ਮੱਲਣ ਨੂੰ ਕਾਬੂ ਕਰਕੇ ਕਾਰ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।
Advertisement
Advertisement