ਕਾਲਾਬੂਲਾ ਵਿੱਚ ਸਾਹਿਤਕ ਸਮਾਗਮ ਅੱਜ
06:44 AM Dec 22, 2024 IST
ਪੱਤਰ ਪ੍ਰੇਰਕ
ਸ਼ੇਰਪੁਰ, 21 ਦਸੰਬਰ
ਇਥੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਗੁਰਨਾਮ ਸਿੰਘ ਭੱਠਲ ਯਾਦਗਾਰੀ ਲਾਇਬਰੇਰੀ ਕਾਲਾਬੂਲਾ ਅਤੇ ਸਾਹਿਤ ਸਭਾ ਸ਼ੇਰਪੁਰ ਦੇ ਸਾਂਝੇ ਉੱਦਮ ਨਾਲ ਸਾਹਿਤਕ ਖੇਤਰ ਨਾਲ ਜੁੜੀਆਂ ਮਰਹੂਮ ਹਸਤੀਆਂ ਗੁਰਨਾਮ ਸਿੰਘ ਭੱਠਲ, ਪੱਤਰਕਾਰ ਰਾਜਿੰਦਰਜੀਤ ਸਿੰਘ ਕਾਲਾਬੂਲਾ ਅਤੇ ਪ੍ਰਮਤ੍ਰਿਪਤ ਸਿੰਘ ਕਾਲਾਬੂਲਾ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ 22 ਦਸੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਾਲਾਬੂਲਾ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸ਼ਿਰਕਤ ਕਰਨਗੇ।
Advertisement
Advertisement