ਕਾਰ ਘਰ ਦੀ ਕੰਧ ’ਚ ਮਾਰੀ
05:58 AM May 15, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਈ
ਇੱਥੋਂ ਦੇ ਸੈਕਟਰ-29 ਸੀ ਵਿੱਚ ਤੇਜ਼ ਰਫ਼ਤਾਰ ਕਾਰ ਚਾਕਲ ਨੇ ਘਰ ਦੀ ਦੀਵਾਰ ਵਿੱਚ ਟੱਕਰ ਮਾਰ ਦਿੱਤੀ ਹੈ। ਇਸ ਦੌਰਾਨ ਦੀਵਾਰ ਟੁੱਟ ਗਈ ਤੇ ਘਰ ਦੇ ਅੰਦਰ ਖੜ੍ਹੀ ਐਕਟਿਵਾ ਦਾ ਨੁਕਸਾਨ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਕਾਰ ਚਾਲਕ ਯਾਦਰਾਮ ਵਾਸੀ ਪੰਚਕੂਲਾ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਸੈਕਟਰ-29 ਸੀ ਵਿੱਚ ਰਹਿਣ ਵਾਲੀ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਤੇਜ਼ ਰਫ਼ਤਾਰ ਕਾਰ ਲਿਆ ਕੇ ਉਸ ਦੇ ਘਰ ਦੀ ਦੀਵਾਰ ਵਿੱਚ ਟੱਕਰ ਮਾਰੀ। ਘਰ ਦੀ ਦੀਵਾਰ ਅਤੇ ਘਰ ਅੰਦਰ ਦੀਵਾਰ ਦੇ ਨਾਲ ਖੜ੍ਹੀ ਐਕਟਿਵਾ ਦਾ ਕਾਫ਼ੀ ਨੁਕਸਾਨ ਹੋ ਗਿਆ। ਇਸ ਦੌਰਾਨ ਕਿਸੇ ਕਿਸਮ ਦੀ ਸੱਟ ਲੱਗਣ ਤੋਂ ਬਚਾਅ ਰਿਹਾ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement