ਕਾਂਗਰਸ ਵਲੋਂ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 14 ਅਪਰੈਲ
ਕਾਂਗਰਸ ਪਾਰਟੀ ਵਲੋਂ ਅੱਜ ਬਲਾਕ ਪ੍ਰਧਾਨ ਸੰਮੀ ਠੁੱਲੀਵਾਲ ਦੀ ਅਗਵਾਈ ਵਿੱਚ ਬਲਾਕ ਮਹਿਲ ਕਲਾਂ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਹ ਸੂਚੀ ਰਸਮੀ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਜਾਰੀ ਕੀਤੀ ਗਈ।
ਕਾਲਾ ਢਿੱਲੋਂ ਅਤੇ ਸੰਮੀ ਠੁੱਲੀਵਾਲ ਨੇ ਦੱਸਿਆ ਕਿ ਸੂਚੀ ਵਿੱਚ ਸੀਨੀਅਰ ਕਾਂਗਰਸੀ ਆਗੂ ਸਾਉਣ ਸਿੰਘ ਗਹਿਲ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਪੰਡੋਰੀ, ਤਜਿੰਦਰ ਸਿੰਘ ਸੋਹੀਆਂ, ਗਗਨਦੀਪ ਸਿੰਘ ਕੁਰੜ, ਅਤੇ ਜਰਨੈਲ ਸਿੰਘ ਠੁੱਲੀਵਾਲ ਨੂੰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਮਨਾਲ, ਅਮਰਜੀਤ ਸਿੰਘ ਵਜੀਦਕੇ, ਅਮਰਜੀਤ ਸਿੰਘ ਭੋਤਨਾ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਰਘਵੀਰ ਸਿੰਘ ਮਾਂਗੇਵਾਲ, ਪ੍ਰਕਾਸ਼ ਸਿੰਘ ਸਹਿਜੜਾ, ਸਤਨਾਮ ਸਿੰਘ ਸੱਦੋਵਾਲ, ਮਨਦੀਪ ਸਿੰਘ ਲੋਹਗੜ੍ਹ, ਸੁਖਵਿੰਦਰ ਸਿੰਘ ਵਜੀਦਕੇ ਕਲਾਂ, ਜਗਦੀਪ ਸਿੰਘ ਮੱਲੀਆਂ, ਗੋਪਾਲ ਸਿੰਘ ਚੰਨਣਵਾਲ ਅਤੇ ਸੁਖਜੀਤ ਸਿੰਘ ਛਾਪਾ (ਸਾਰੇ ਬਲਾਕ ਜਰਨਲ ਸਕੱਤਰ), ਬੱਗਾ ਸਿੰਘ ਮਹਿਲ ਕਲਾਂ ਨੰਬਰਦਾਰ, ਕੋਮਲਜੀਤ ਸਿੰਘ ਚੌਹਾਨਕੇ ਖੁਰਦ ਨੂੰ ਸਕੱਤਰ, ਜਸਬੀਰ ਸਿੰਘ ਵਜੀਦਕੇ ਖੁਰਦ, ਰੇਸ਼ਮ ਸਿੰਘ ਠੀਕਰੀਵਾਲਾ, ਹਰਵਿੰਦਰ ਸਿੰਘ ਠੀਕਰੀਵਾਲ ਨੂੰ ਜੁਆਇੰਟ ਸਕੱਤਰ ਡਾ ਗੁਰਪ੍ਰੀਤ ਸਿੰਘ ਬਾਹਮਣੀਆਂ ਨੂੰ ਸਕੱਤਰ ਬਣਾਇਆ ਗਿਆ ਹੈ।