ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਦੇ ਸੱਤਾ ’ਚ ਆਉਣ ਨਾਲ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ ਚਾਰ ਹਜ਼ਾਰ ਰੁਪਏ: ਰਾਹੁਲ

07:35 AM Nov 03, 2023 IST

ਹੈਦਰਾਬਾਦ, 2 ਨਵੰਬਰ
ਅਖਿਲ ਭਾਰਤੀ ਕਾਂਗਰਸ ਕਮੇਟੀ (ਏਆਈਸੀਸੀ) ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਜੇਕਰ ਤਿਲੰਗਾਨਾ ਵਿੱਚ ਕਾਂਗਰਸ ਸੱਤਾ ਵਿੱਚ ਆਈ ਤਾਂ ਸੂਬੇ ’ਚ ਮਹਿਲਾਵਾਂ ਨੂੰ ਸਮਾਜਿਕ ਪੈਨਸ਼ਨ, ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕਮੀ ਅਤੇ ਮੁਫ਼ਤ ਬੱਸ ਸਫ਼ਰ ਵਰਗੇ ਕਦਮਾਂ ਤਹਤਿ ਹਰ ਮਹੀਨੇ ਚਾਰ ਹਜ਼ਾਰ ਰੁਪਏ ਦਾ ਲਾਭ ਹੋ ਸਕਦਾ ਹੈ। ਕਾਲੇਸ਼ਵਰਮ ਪ੍ਰਾਜੈਕਟ ਦੇ ਮੇਦੀਗੱਡਾ (ਲਕਸ਼ਮੀ) ਬੈਰਾਜ ਨੇੜੇ ਅੰਬਾਤਿਪੱਲੀ ਪਿੰਡ ਵਿੱਚ ਮਹਿਲਾਵਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਵੱਲੋਂ ਕਥਤਿ ਤੌਰ ’ਤੇ ਲੁੱਟਿਆ ਗਿਆ ਸਾਰਾ ਧਨ ਮਹਿਲਾਵਾਂ ਨੂੰ ਵਾਪਸ ਕਰਨ ਦਾ ਫ਼ੈਸਲਾ ਲਿਆ ਹੈ। ਰਾਹੁਲ ਨੇ ਕਿਹਾ, ‘‘ਤਿਲੰਗਾਨਾ ਦੀਆਂ ਮਹਿਲਾਵਾਂ ਇੱਥੋਂ ਦੇ ਮੁੱਖ ਮੰਤਰੀ ਦੀ ਲੁੱਟ ਤੋਂ ਸਭ ਤੋਂ ਵੱਧ ਪ੍ਰਭਾਵਤਿ ਹੋਈਆਂ। ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਵੱਲੋਂ ਲੁੱਟੀ ਗਈ ਰਕਮ ਨੂੰ ਤੁਹਾਡੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪਹਿਲੇ ਕਦਮ ਵਜੋਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਹਰ ਮਹੀਨੇ 2500 ਰੁਪਏ ਸਮਾਜਿਕ ਪੈਨਸ਼ਨ ਵਜੋਂ ਜਮ੍ਹਾਂ ਕਰਵਾਏ ਜਾਣਗੇ। ਨਾਲ ਹੀ 1500 ਰੁਪਏ ਦੀ ਬੱਚਤ ਵੀ ਹੋਵੇਗੀ ਕਿਉਂਕਿ ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਆਈਪੀਜੀ ਸਿਲੰਡਰ 500 ਰੁਪਏ ਵਿੱਚ ਦਿੱਤੇ ਜਾਣਗੇ ਅਤੇ ਮਹਿਲਾਵਾਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣੀਆਂ, ਜਿਸ ਨਾਲ ਉਨ੍ਹਾਂ ਦੇ ਕਰੀਬ 1000 ਰੁਪਏ ਬਚਣਗੇ। ਇਸ ਮੌਕੇ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ 1000 ਰੁਪਏ ਹੈ। ਰਾਹੁਲ ਗਾਂਧੀ ਨੇ ਕਿਹਾ, ‘‘ਇਨ੍ਹਾਂ ਸਭ ਤੋਂ ਤੁਹਾਨੂੰ ਹਰ ਮਹੀਨੇ 4000 ਰੁਪਏ ਦਾ ਫਾਇਦਾ ਹੋਵੇਗਾ।’’
ਉਨ੍ਹਾਂ ਦੋਸ਼ ਲਾਇਆ ਕਿ ਤਿਲੰਗਾਨਾ ਵਿੱਚ ਇੱਕ ਲੱਖ ਕਰੋੜ ਰੁਪਏ ਲੁੱਟੇ ਗਏ ਹਨ। ਉਨ੍ਹਾਂ ਕਿਹਾ ਕਿ ਕਾਲੇਸ਼ਵਰਮ ਪ੍ਰਾਜੈਕਟ ਕੇਸੀਆਰ ਲਈ ‘ਏਟੀਐੱਮ’ ਵਾਂਗ ਪੈਸਾ ਬਣਾਉਣ ਦਾ ਜ਼ਰੀਆ ਬਣ ਗਿਆ ਹੈ ਅਤੇ ਇਸ ਮਸ਼ੀਨ ਨੂੰ ਚਲਾਉਣ ਲਈ ਤਿਲੰਗਾਨਾ ਵਿੱਚ ਸਾਰੇ ਪਰਿਵਾਰਾਂ ਨੂੰ ‘2040 ਤੱਕ 31,500 ਰੁਪਏ ਹਰ ਸਾਲ ਖਰਚਣੇ ਪੈਣਗੇ।’ -ਪੀਟੀਆਈ

Advertisement

ਪ੍ਰਿਯੰਕਾ ਦਾ ਮਜਿ਼ੋਰਮ ਦੌਰਾ ਰੱਦ

ਐਜ਼ੋਲ: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦਾ ਸ਼ੁੱਕਰਵਾਰ ਨੂੰ ਹੋਣ ਵਾਲਾ ਮਜਿ਼ੋਰਮ ਚੋਣ ਦੌਰਾ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਦੇ ਇੱਕ ਨੇਤਾ ਨੇ ਦੱਸਿਆ ਕਿ ਕਾਂਗਰਸ ਜਨਰਲ ਸਕੱਤਰ ਨੇ ਸੂਬੇ ਦੀ ਰਾਜਧਾਨੀ ਐਜ਼ੋਲ ਵਿੱਚ ਟਰੈਜ਼ਰੀ ਸਕੁਐਇਰ ’ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਸੀ ਅਤੇ ਇਸ ਮਗਰੋਂ ਮਮਿਟ ਜ਼ਿਲ੍ਹੇ ਵਿੱਚ ਕਵਰਤੇਥਾਵੇਂਗ ਵਿੱਚ ਇੱਕ ਰੈਲੀ ਕਰਨੀ ਸੀ। ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ, ‘‘ਨਾਟਾਲਣਯੋਗ ਕਾਰਨਾਂ ਕਰਕੇ ਪ੍ਰਿਯੰਕਾ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ।’’ -ਪੀਟੀਆਈ

Advertisement
Advertisement