ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
05:16 AM Dec 25, 2024 IST
ਨਿੱਜੀ ਪੱਤਰ ਪ੍ਰੇਰਕ
Advertisement
ਘੱਗਾ, 24 ਦਸੰਬਰ
ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ’ਤੇ ਜਾਣ ਵਾਲੀ ਸੰਗਤ ਲਈ ਲੰਗਰ ਦੀ ਤਿਆਰੀ ’ਚ ਜੁਟੇ ਸੇਵਾਦਾਰ ਸਤਵਿੰਦਰ ਸਿੰਘ (31) ਦੀ ਅੱਜ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬੂਟਾ ਸਿੰਘ ਵਾਲਾ ਦੀ ਸੰਗਤ ਵੱਲੋਂ ਹਰ ਸਾਲ ਵਾਂਗ ਸ਼ਹੀਦੀ ਸਭਾ ਦੇ ਯਾਤਰੂਆਂ ਲਈ ਲੰਗਰ ਦੀ ਤਿਆਰੀ ਦੌਰਾਨ ਘੱਗਾ ਤੋਂ ਸਮਾਣਾ ਰੋਡ ’ਤੇ ਝੰਡੇ ਲਾਉਣ ਦੀ ਸੇਵਾ ਦੌਰਾਨ ਸਤਵਿੰਦਰ ਸਿੰਘ ਨੂੰ ਅਚਾਨਕ ਬਿਜਲੀ ਦੀਆਂ ਲੰਘਦੀਆਂ ਤਾਰਾਂ ਤੋਂ ਕਰੰਟ ਲੱਗ ਗਿਆ| ਉਸ ਨੂੰ ਸਮਾਣਾ ਦੇ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ| ਸਤਵਿੰਦਰ ਸਿੰਘ ਮਾਪਿਆਂ ਦੀ ਇੱਕਲੌਤਾ ਪੁੱਤਰ ਸੀ ਤੇ ਉਸ ਦੇ ਪਰਿਵਾਰ ’ਚ ਪਤਨੀ ਤੇ ਇੱਕ ਛੋਟਾ ਬੱਚਾ ਹੈ|
Advertisement
Advertisement