ਕਤਲ ਦੇ ਦੋਸ਼ ਹੇਠ ਦੋ ਨੂੰ ਉਮਰ ਕੈਦ
04:47 AM May 13, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਦਿੱਲੀ ਦੀ ਇੱਕ ਅਦਾਲਤ ਨੇ ਮਾਡਲ ਏਂਜਲ ਗੁਪਤਾ ਉਰਫ਼ ਸ਼ਸ਼ੀ ਪ੍ਰਭਾ ਅਤੇ ਉਸ ਦੇ ਪ੍ਰੇਮੀ ਮਨਜੀਤ ਸਹਿਰਾਵਤ ਨੂੰ ਮਨਜੀਤ ਦੀ ਪਤਨੀ ਸੁਨੀਤਾ ਸਹਿਰਾਵਤ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਨੂੰ ਵਾਰਦਾਤ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਸੋਨੀਪਤ ਵਿੱਚ 38 ਸਾਲਾ ਪ੍ਰਾਇਮਰੀ ਸਕੂਲ ਅਧਿਆਪਕਾ ਸੁਨੀਤਾ ਸਹਿਰਾਵਤ ਨੂੰ 29 ਅਕਤੂਬਰ 2018 ਨੂੰ ਸਕੂਲ ਜਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਉਹ ਦਿਨ ਉਸ ਲਈ ਖਾਸ ਤੌਰ ’ਤੇ ਮਹੱਤਵਪੂਰਨ ਸੀ ਕਿਉਂਕਿ ਉਸ ਨੂੰ ਉਸਦੇ ਅਕਾਦਮਿਕ ਯੋਗਦਾਨ ਲਈ ਸਨਮਾਨਿਤ ਕੀਤਾ ਜਾਣਾ ਸੀ। ਜਿਸ ਤਰ੍ਹਾਂ ਹੀ ਉਹ ਦਿੱਲੀ ਦੇ ਬਵਾਨਾ ਖੇਤਰ ਵਿੱਚ ਪਹੁੰਚੀ ਤਾਂ ਦੋ ਜਣਿਆਂ ਨੇ ਉਸ ’ਤੇ ਨੇੜਿਓਂ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
Advertisement
Advertisement