ਔਰਤ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ ਵਿੱਚ ਪਤੀ ਗ੍ਰਿਫ਼ਤਾਰ
03:45 AM May 09, 2025 IST
ਪੱਤਰ ਪ੍ਰੇਰਕ
ਰਤੀਆ, 8 ਮਈ
ਜਾਖਲ ਪੁਲੀਸ ਨੇ ਔਰਤ ਵੱਲੋਂ ਫਾਹਾ ਲਗਾ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਫੌਜੀ ਰਾਮ ਵਾਸੀ ਬਾਜ਼ੀਗਰ ਬਸਤੀ ਜਾਖਲ ਵਜੋਂ ਹੋਈ। ਥਾਣਾ ਜਾਖਲ ਇੰਚਾਰਜ ਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ 24 ਜੁਲਾਈ 2023 ਨੂੰ ਖਨੌਰਾ ਨਿਵਾਸੀ ਮਹਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਧੀ ਮਾਇਆ ਦੇਵੀ ਦਾ ਵਿਆਹ 2008 ਵਿਚ ਫੌਜੀ ਰਾਮ ਨਾਲ ਹੋਇਆ ਸੀ। ਇਨ੍ਹਾਂ ਦੇ 3 ਬੱਚੇ ਹੋਏ। ਵਿਆਹ ਤੋਂ ਬਾਅਦ ਤੋਂ ਹੀ ਫੌਜੀ ਰਾਮ, ਉਸ ਦਾ ਭਰਾ ਮੁਖਾ ਰਾਮ, ਗੁਰਪ੍ਰੀਤ ਅਤੇ ਸੱਸ ਰਾਣੀ ਘਰੇਲੂ ਗੱਲਾਂ ਨੂੰ ਲੈ ਕੇ ਉਸ ਨਾਲ ਝਗੜਾ ਕਰਦੇ ਸੀ। 23 ਜੁਲਾਈ ਨੂੰ ਉਸ ਨੂੰ ਸੂਚਨਾ ਮਿਲੀ ਕਿ ਮਾਇਆ ਦੇਵੀ ਨੇ ਫਾਹਾ ਲਗਾ ਲਿਆ ਹੈ। ਮਹਿੰਦਰ ਸਿੰਘ ਨੇ ਕੁੜੀ ਦੇ ਸਹੁਰੇ ਪਰਿਵਾਰ ’ਤੇ ਕਤਲ ਦਾ ਸ਼ੱਕ ਪ੍ਰਗਟਾਇਆ ਸੀ।
Advertisement
Advertisement