ਔਰਤਾਂ ਨੂੰ ਸਿੱਖਿਅਤ ਹੋਣ ਦੀ ਅਪੀਲ
05:16 AM May 06, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਮਈ
ਕਿਸੇ ਵੀ ਸਮਾਜ ਦਾ ਅਸਲ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਉਸ ਸਮਾਜ ਦੀਆਂ ਔਰਤਾਂ ਸਿੱਖਿਅਤ ਹੋਣ ਤੇ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ। ਇਹ ਵਿਚਾਰ ਸ਼ਾਖਾ ਪ੍ਰਧਾਨ ਡਾ. ਮਮਤਾ ਸਚਦੇਵਾ ਨੇ ਭਾਰਤ ਵਿਕਾਸ ਪ੍ਰੀਸ਼ਦ ਮੈਤ੍ਰੇਈ ਸ਼ਾਖਾ ਕੁਰੂਕਸ਼ੇਤਰ ਦ ਅਗਵਾਈ ਹੇਠ ਯੂਨੀਵਰਸਿਟੀ ਵਿੱਚ ਜਾਣ-ਪਛਾਣ ਮੀਟਿੰਗ ਤੇ ਸੇਵਾ ਪ੍ਰੋਗਰਾਮ ਵਿਚ ਪ੍ਰਗਟ ਕੀਤੇ। ਇਸ ਦੌਰਾਨ ਹਵਨ, ਪੌਦੇ ਲਾਉਣਾ,ਪੰਛੀਆਂ ਲਈ ਪਾਣੀ ਦੇ ਘੜੇ ਰੱਖਣੇ ਤੇ ਅਧਿਐਨ ਸਮੱਗਰੀ ਵੰਡਣ ਵਰਗੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ। ਵਿਸ਼ੇਸ਼ ਮਹਿਮਾਨ ਅਤੁੱਲ ਗੋਇਲ ਨੇ ਭਾਰਤ ਵਿਕਾਸ ਪਰੀਸ਼ਦ ਦੀ ਸਥਾਪਨਾ, ਇਸ ਦੇ ਉਦੇਸ਼ਾਂ ਵੱਖ ਵੱਖ ਗਤੀਵਿਧੀਆਂ ,ਨਿਯਮਾਂ ਤੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੋਆਰਡੀਨੇਟਰ ਡਾ. ਮੀਨਾਕਸ਼ੀ, ਡਾ. ਅੰਜੂ ਚਾਵਲਾ, ਡਾ. ਸੁਨੀਤਾ ਦਲਾਲ, ਡਾ. ਅਨੀਤਾ ਦੂਆ, ਡਾ. ਮੇਘਾ ਹਾਜ਼ਰ ਸਨ।
Advertisement
Advertisement