ਓਪੀਡੀ ਦਾ ਸਮਾਂ ਬਦਲਿਆ
05:09 AM Apr 03, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਪਰੈਲ
ਯੂਟੀ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਅਪਰੈਲ ਮਹੀਨਾ ਚੜ੍ਹਨ ਦੇ ਨਾਲ ਹੀ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸ਼ਹਿਰ ਵਿਚਲੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਓਪੀਡੀ ਦਾ ਸਮਾਂ ਬਦਲ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਆਦੇਸ਼ ਅਨੁਸਾਰ 16 ਅਪਰੈਲ ਤੋਂ 15 ਅਕਤੂਬਰ ਤੱਕ ਹਸਪਤਾਲਾਂ ਵਿੱਚ ਓਪੀਡੀ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਜਾਣਕਾਰੀ ਅਨੁਸਾਰ ਇਹ ਆਦੇਸ਼ ਸੈਕਟਰ-16 ਵਿਖੇ ਸਥਿਤ ਮਲਟੀ-ਸਪੈਸ਼ਲਿਟੀ ਸਰਕਾਰੀ ਹਸਪਤਾਲ, ਡਿਸਪੈਂਸਰੀ, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-22 ਅਤੇ ਸਿਵਲ ਹਸਪਤਾਲ ਸੈਕਟਰ-45 ’ਤੇ ਲਾਗੂ ਹੋਵੇਗਾ। ਹਾਲਾਂਕਿ ਈਐੱਸਆਈ ਡਿਸਪੈਂਸਰੀ ਸੈਕਟਰ-29, ਈਐੱਸਆਈ ਡਿਸਪੈਂਸਰੀ ਸੈਕਟਰ- 23 ਤੋਂ ਇਲਾਵਾ ਯੂਟੀ ਸੈਕਟਰ ਤੇ ਹਾਈ ਕੋਰਟ ਡਿਸਪੈਂਸਰੀਆਂ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ।
Advertisement
Advertisement