ਐੱਸਡੀਐੱਮ ਵੱਲੋਂ ਓਟ ਕਲੀਨਿਕ ਦਾ ਜਾਇਜ਼ਾ
05:29 AM Apr 14, 2025 IST
ਦੇਵੀਗੜ੍ਹ: ਉਪ ਮੰਡਲ ਮੈਜਿਸਟਰੇਟ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਦੁਧਨਸਾਧਾਂ ਸਥਿਤ ਓਟ ਕਲੀਨਿਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਇਥੇ ਤਾਇਨਾਤ ਡਾਕਟਰ ਤੇ ਸਟਾਫ਼ ਤੋਂ ਦਵਾਈਆਂ ਤੇ ਹੋਰ ਲੋੜੀਂਦੇ ਸਾਮਾਨ ਬਾਰੇ ਜਾਣਕਾਰੀ ਹਾਸਲ ਕੀਤੀ। ਐੱਸਡੀਐੱਮ ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਅੱਜ ਓਟ ਕਲੀਨਿਕਾਂ ਦਾ ਦੌਰਾ ਕਰਕੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁਧਨਸਾਧਾਂ ਦੇ ਓਟ ਕਲੀਨਿਕ ’ਚ 128 ਮਰੀਜ਼ ਰਜਿਸਟਰ ਹਨ ਤੇ ਅੱਜ ਸਵੇਰੇ 11 ਵਜੇ ਤੱਕ 18 ਮਰੀਜ਼ਾਂ ਵੱਲੋਂ ਓਟ ਕਲੀਨਿਕ ਤੋਂ ਦਵਾਈ ਲਈ ਗਈ ਹੈ। -ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
Advertisement
Advertisement