ਐੱਸਐੱਸਪੀ ਨੇ ਗੁਆਚੇ ਫੋਨ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ
05:28 AM Dec 03, 2024 IST
ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਦਸੰਬਰ
ਇੱਥੇ ਜ਼ਿਲ੍ਹਾ ਪੁਲੀਸ ਨੇ ਲੋਕਾਂ ਦੇ ਗੁਆਚੇ 60 ਮੋਬਾਈਲ ਫੋਨ ਲੱਭ ਕੇ ਅਸਲ ਲੋਕਾਂ ਨੂੰ ਸੌਂਪੇ ਗਏ ਹਨ। ਐੱਸਐੱਸਪੀ ਅਜੈ ਗਾਂਧੀ ਨੇ ਆਮ ਜਨਤਾ ਨੂੰ ਆਖਿਆ ਕਿ ਉਹ ਕਿਸੇ ਕੋਲੋਂ ਮੋਬਾਈਲ ਖਰੀਦਣ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਕੋਲੋਂ ਕਿਸੇ ਦਸਤਾਵੇਜ਼ ਤੋਂ ਬਿਨਾਂ ਮੋਬਾਈਲ ਫੋਨ ਨਾ ਖਰੀਦਣ।
Advertisement
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੇ ਸੀਈਆਈਆਰ ਪੋਰਟਲ ’ਤੇ ਆਪਣੇ ਮੋਬਾਈਲ ਫੋਨਾਂ ਸਬੰਧੀ ਆਨਲਾਈਨ ਦਰਖਾਸਤਾਂ ਅਪਲੋਡ ਕੀਤੀਆਂ ਸਨ। ਇਨ੍ਹਾਂ ਦਰਖਾਸਤਾਂ ’ਤੇ ਕਾਰਵਾਈ ਕਰਦਿਆਂ ਮਐੱਸਐੱਸਪੀ ਨੇ ਖੁਦ ਅੱਜ ਇਨ੍ਹਾਂ ਗੁਆਚੇ ਮੋਬਾਈਲਾਂ ਨੂੰ ਲੱਭ ਕੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਫੋਨ ਵਾਪਸ ਕੀਤੇ ਹਨ। ਇਸ ਮੌਕੇ ਐੱਸਪੀ ਗੁਰਸਰਨਜੀਤ ਸਿੰਘ ਵੀ ਮੌਜੂਦ ਸਨ।
Advertisement
Advertisement