Punjab News: ਗੈਸ ਪਾਇਪ ਲਾਈਨ ਮੋਰਚਾ: ਪੁਲੀਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਸਾਮਾਨ ਕਬਜ਼ੇ ’ਚ ਲਿਆ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 4 ਦਸੰਬਰ
Farmer Protest: ਪਿਛਲੇ ਸਮੇਂ ਤੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚੋਂ ਪਾਈਪ ਲਾਈਨ ਪਾਉਣ ਲਈ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਦਿਵਾਉਣ ਵਾਸਤੇ ਬੀਕੇਯੂ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਦੇ ਤਲਵੰਡੀ ਸਾਬੋ ਰਜਵਾਹੇ ’ਤੇ ਲਾਇਆ ਗਿਆ ਪੱਕਾ ਮੋਰਚਾ ਪੁਲੀਸ ਨੇ ਅੱਧੀ ਰਾਤ ਤੋਂ ਬਾਅਦ ਅਚਾਨਕ ਕਾਰਵਾਈ ਕਰਦਿਆਂ ਖਦੇੜ ਦਿੱਤਾ ਹੈ। ਮੋਰਚੇ ਵਿੱਚ ਮੌਜੂਦ ਵੀਹ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਮੋਰਚੇ ਦਾ ਟੈਂਟ ਪੁੱਟ ਦਿੱਤਾ ਤੇ ਕਿਸਾਨਾਂ ਦੀਆਂ ਤਿੰਨ ਗੱਡੀਆਂ, ਦੋ ਟਰਾਲੀਆਂ, ਇੱਕ ਦਰਜਨ ਦੇ ਕਰੀਬ ਮੋਟਰ ਸਾਈਕਲ ਅਤੇ ਹੋਰ ਸਾਰਾ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ।
ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ, ਇਸ ਬਾਰੇ ਭੇਤ ਬਣਿਆ ਹੋਇਆ ਹੈ। ਇਸ ਦੌਰਾਨ ਪਿੰਡ ਲੇਲੇਵਾਲਾ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ, ਪਾਈਪ ਲਾਇਨ ਵਿਛਾਉਣ ਵਾਲੀ ਜਗ੍ਹਾ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਸਖ਼ਤ ਨਾਕਾਬੰਦੀ ਕਰਦਿਆਂ ਭਾਰੀ ਪੁਲੀਸ ਫੋਰਸ ਅਤੇ ਦੰਗਾ ਰੋਕੂ ਵਾਹਨ ਤਾਇਨਾਤ ਕੀਤੇ ਗਏ ਹਨ।
ਵੱਡੀਆਂ ਮਸ਼ੀਨਾਂ ਨਾਲ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਖ਼ਬਰ ਲਿਖੇ ਜਾਣ ਤੱਕ ਵਿਰੋਧ ਕਰਨ ਹੀ ਕਿਸਾਨ ਆਪਣੇ ਪੱਧਰ ’ਤੇ ਇੱਥ ਜਗ੍ਹਾ ਇਕੱਠੇ ਹੋਣੇ ਸ਼ੁਰੂ ਹੋ ਰਹੇ ਗਏ ਸਨ।