ਐੱਨਸੀਸੀ ਕੈਡੇਟਾਂ ਵੱਲੋਂ ਆਜ਼ਾਦੀ ਸੰਗਰਾਮੀਆਂ ਨੂੰ ਸ਼ਰਧਾਂਜਲੀਆਂ ਭੇਟ
04:49 AM Jan 09, 2025 IST
ਪੱਤਰ ਪ੍ਰੇਰਕਤਰਨ ਤਾਰਨ, 8 ਜਨਵਰੀ
Advertisement
ਐੱਨਸੀਸੀ ਕੈਡੇਟਾਂ ਦੀ ਹੁਸੈਨੀਵਾਲਾ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਸਾਈਕਲ ਰੈਲੀ ਵੱਲੋਂ ਸਰਹੱਦੀ ਖੇਤਰ ਦੇ ਪਿੰਡ ਆਸਲ ਉਤਾੜ (ਖੇਮਕਰਨ) ਵਿੱਚ ਵੀਰ ਅਬਦੁਲ ਹਮੀਦ ਦੀ ਯਾਦਗਾਰ ’ਤੇ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ| ਇਸ ਰੈਲੀ ਦਾ ਪ੍ਰਬੰਧ ਐੱਨਸੀਸੀ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਰਕਲ ਵੱਲੋਂ ਕੀਤਾ ਜਾ ਰਿਹਾ ਹੈ| ਇਹ ਸਾਈਕਲ ਰੈਲੀ ਬੀਤੇ ਦਿਨ ਖੇਮਕਰਨ ਪਹੁੰਚ ਗਈ ਸੀ ਜਿਸ ਨੂੰ ਬੀਐੱਸਐੱਫ਼ ਦੀ 101 ਬਟਾਲੀਅਨ ਦੇ ਕਮਾਂਡੈਂਟ ਅਲਕੇਸ਼ ਕੁਮਾਰ ਸਿਨਹਾ ਅਤੇ ਕਾਰਜਕਾਰੀ ਕਮਾਂਡਿੰਗ ਅਧਿਕਾਰੀ ਲੈਫਟੀਨੈਂਟ ਕਰਨਲ ਅਮਰਜੀਤ ਸਿੰਘ ਨੇ ਝੰਡੀ ਦਿਖਾ ਕੇ ਅੰਮ੍ਰਿਤਸਰ ਲਈ ਰਵਾਨਾ ਕੀਤਾ| ਇਸ ਰੈਲੀ ਦੀ ਅਗਵਾਈ ਕਰਨਲ ਸੋਮਬੀਰ ਡਾਬਸ ਵੱਲੋਂ ਕੀਤੀ ਜਾ ਰਹੀ ਹੈ| ਕੈਡੇਟਾਂ ਵੱਲੋਂ ਇਲਾਕੇ ਦੇ ਸਾਬਕਾ ਸੈਨਿਕਾਂ ਨਾਲ ਵੀ ਵਿਚਾਰ ਸਾਂਝੇ ਕੀਤੇ ਗਏ|
Advertisement
Advertisement