ਐੱਨਜੀਓ ‘ਏਕ ਨਯੀ ਉੜਾਨ’ ਦੀ ਮੀਟਿੰਗ
06:25 AM Apr 15, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਪਰੈਲ
ਬੇਬੇ ਨਾਨਕੀ ਭਲਾਈ ਟਰੱਸਟ ਹੇਠ ਗਠਿਤ ਐਨਜੀਓ ‘ਏਕ ਨਯੀ ਉੜਾਨ’ ਦੀ ਚੇਅਰਮੈਨ ਸਵਰਨ ਕੌਰ ਸੱਗੂ ਅਤੇ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ ਉਬਰਾਏ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਤੌਰ ਸ਼ਾਮਲ ਹੋਏ। ਉਨ੍ਹਾਂ ਜਥੇਬੰਦੀ ਦੀਆਂ ਮੈਂਬਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਅਤੇ ਖਾਸ ਕਰਕੇ ਔਰਤਾਂ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ ਜਿਸ ਦਾ ਲਾਭ ਉਹ ਸੰਸਥਾ ਦੀਆਂ ਮੈਂਬਰਾਂ ਨੂੰ ਦਿਵਾਉਣਗੇ। ਮੀਤ ਪ੍ਰਧਾਨ ਕੁਲਵੰਤ ਕੌਰ ਭੰਬਰ ਨੇ ਆਏ ਨਵੇਂ ਮੈਂਬਰਾਂ ਨੂੰ ਸਨਮਨਿਤ ਕੀਤਾ।
Advertisement
Advertisement