ਐੱਨਐੱਸਐੱਸ ਕੈਂਪ ’ਚ ਗਤੀਵਿਧੀਆਂ ਕਰਵਾਈਆਂ
05:24 AM Jan 07, 2025 IST
ਲੁਧਿਆਣਾ: ਐਸਸੀਡੀ ਸਰਕਾਰੀ ਕਾਲਜ ਵਿੱਚ ਚੱਲ ਰਹੇ ਐੱਨਐੱਸਐੱਸ ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਡਾ. ਅਚਾਰੀਆ ਲੋਕੇਸ਼ (ਵੇਦਾਂਤ ਗੁਰੂਕੁਲ ਦੇ ਯੋਗ ਗੁਰੂ) ਅਤੇ ਕੁੰਵਰ ਰੰਜਨ (ਹੈਪੀਨੈਸ ਐਂਡ ਵੈਲਨੈਸ ਕੋਚ, ਵਿਸ਼ਵ ਗੁਰੂ ਇੰਡੀਆ) ਵੱਲੋਂ ਦਿੱਤੇ ਪ੍ਰੈਕਟੀਕਲ ਸੈਸ਼ਨ ਨਾਲ ਹੋਈ। ਉਨ੍ਹਾਂ ਦੀ ਜਾਣ-ਪਛਾਣ ਐੱਨਐੱਸਐੱਸ ਪ੍ਰਧਾਨ ਸ਼ਾਨੂ ਅਤੇ ਵਲੰਟੀਅਰ ਸਿਦਕ ਨੇ ਕੀਤੀ। ਡਾ. ਦੇਵੀਨਾ ਘਈ ਅਤੇ ਡਾ. ਸੌਰਭ ਕੁਮਾਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਲੋਕੇਸ਼ ਨੇ ਫੋਕਸ, ਕਰੀਅਰ ਅਤੇ ਸਿੱਖਿਆ ਨੂੰ ਵਧਾਉਣ ਲਈ ਯੋਗ, ਮੈਡੀਟੇਸ਼ਨ ਅਤੇ ਆਯੂਰਵੇਦ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕੁੰਵਰ ਰੰਜਨ ਨੇ ਮਹਾਭਾਰਤ ਅਤੇ ਰਾਮਾਇਣ ਤੋਂ ਪ੍ਰੇਰਨਾ ਲੈਂਦਿਾਂ ‘ਸਫਲਤਾ ਦੇ 5 ਕਦਮ-ਮਾਨਸਿਕਤਾ, ਪ੍ਰੇਰਣਾ, ਵਿਧੀ, ਧਿਆਨ ਅਤੇ ਪ੍ਰਗਟਾਵੇ’ ਬਾਰੇ ਦੱਸਿਆ। ਸੈਸ਼ਨ ਵਿੱਚ ਸ੍ਰੀ ਰੰਜਨ ਨੇ ਯੋਗ ਕਰਵਾਇਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰਾਣਾਯਾਮ ਅਭਿਆਸਾਂ ਵਿੱਚ ਭਾਗ ਲਿਆ। ਇਸ ਤੋਂ ਬਾਅਦ ਕਾਲਜ ਕੈਂਪਸ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। -ਖੇਤਰੀ ਪ੍ਰਤੀਨਿਧ
Advertisement
Advertisement