ਐਕਟਿਵਾ ਚੋਰੀ, ਕੇਸ ਦਰਜ
04:06 AM Jan 05, 2025 IST
ਪੱਤਰ ਪ੍ਰੇਰਕਫਗਵਾੜਾ, 4 ਜਨਵਰੀ
Advertisement
ਇੱਕ ਵਿਅਕਤੀ ਦੀ ਐਕਟਿਵਾ ਚੋਰੀ ਕਰਕੇ ਲੈ ਜਾਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਵਿਸ਼ਵਾ ਮਿੱਤਰ ਸ਼ਰਮਾ ਪੁੱਤਰ ਲਾਲ ਚੰਦ ਸ਼ਰਮਾ ਵਾਸੀ ਗੁਰੂ ਹਰਿਗੋਬਿੰਦ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 1 ਜਨਵਰੀ ਨੂੰ ਉਹ ਆਪਣੀ ਐਕਟਿਵਾ ਕਚਹਿਰੀ ਦੇ ਬਾਹਰ ਖੜ੍ਹੀ ਕਰਕੇ ਗਿਆ ਸੀ ਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਉਸ ਦਾ ਐਕਟਿਵਾ ਗਾਇਬ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement