ਏਟੀਐੱਮ ਬਦਲ ਕੇ ਠੱਗੀ ਮਾਰਨ ਦੇ ਦੋਸ਼ ਹੇਠ ਕਾਬੂ
06:55 AM May 12, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 11 ਮਈ
ਥਾਣਾ ਦਾਖਾ ਦੀ ਪੁਲੀਸ ਨੇ ਲੋਕਾਂ ਨੂੰ ਗੱਲਾਂ ਵਿੱਚ ਲਾ ਕੇ ਉਨ੍ਹਾਂ ਦੇ ਏਟੀਐੱਮ ਬਦਲਣ ਤੇ ਫਿਰ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਦੇ ਦੋਸ਼ ਹੇਠ ਸੁਮਿਤ ਕੁਮਾਰ ਵਾਸੀ ਮੁਹੱਲਾ ਕੋਟ ਮੰਗਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਕੁਲਦੀਪ ਸਿੰਘ ਅਨੁਸਾਰ ਸੂਚਨਾ ਮਿਲੀ ਸੀ ਕਿ ਸੁਮਿਤ ਕੁਮਾਰ ਵੱਖ-ਵੱਖ ਬੈਂਕਾਂ ਦੇ ਏਟੀਐੱਮ ਕਾਰਡ ਰੱਖਦਾ ਹੈ ਤੇ ਲੋਕਾਂ ਨੂੰ ਗੱਲਾਂ ’ਚ ਲਾ ਕੇ ਕਾਰਡ ਵਟਾ ਲੈਂਦਾ ਹੈ ਤੇ ਠੱਗੀ ਮਾਰਦਾ ਹੈ। ਮੁਲਜ਼ਮ ਕੋਲੋਂ ਵੱਡੀ ਗਿਣਤੀ ਵਿੱਚ ਏਟੀਐੱਮ ਕਾਰਡ ਬਰਾਮਦ ਹੋਏ ਹਨ। ਪੁਲੀਸ ਨੇ ਮੁਲਜ਼ਮ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
Advertisement
Advertisement