ਉੱਤਰੀ ਕੋਰੀਆ ਬਾਰੂਦੀ ਸੁਰੰਗਾਂ ਹਟਾਉਣ ਲਈ ਹਜ਼ਾਰਾਂ ਵਰਕਰਾਂ ਨੂੰ ਰੂਸ ਭੇਜੇਗਾ
05:15 AM Jun 18, 2025 IST
ਸਿਓਲ: ਉੱਤਰੀ ਕੋਰੀਆ, ਰੂਸ ਦੇ ਕੁਰਸਕ ਇਲਾਕੇ ਵਿੱਚ ਮੁੜ ਉਸਾਰੀ ਕਾਰਜਾਂ ’ਚ ਮਦਦ ਲਈ ਬਾਰੂਦੀ ਸੁਰੰਗਾਂ ਹਟਾਉਣ ਵਾਲੇ ਵਰਕਰਾਂ ਨੂੰ ਉੱਥੇ ਭੇਜੇਗਾ। ਇਹ ਦੋਵਾਂ ਮੁਲਕਾਂ ਵਿਚਾਲੇ ਫੌਜੀ ਭਾਈਵਾਲੀ ਹੋਰ ਗੂੜ੍ਹੀ ਹੋਣ ਦਾ ਸੰਕੇਤ ਹੈ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤੀ ਨੇ ਰੂਸ ਦੇ ਉੱਚ ਸੁਰੱਖਿਆ ਅਧਿਕਾਰੀ ਸਰਗੇਈ ਸ਼ੋਇਗੂ ਦੇ ਹਵਾਲੇ ਨਾਲ ਦੱਸਿਆ ਕਿ ਉੱਤਰੀ ਕੋਰੀਆ ਕੁਰਸਕ ਇਲਾਕੇ ’ਚੋਂ ਬਾਰੂਦੀ ਹਟਾਉਣ ਵਾਲੇ 1,000 ਕਰਮੀਆਂ ਤੋਂ ਇਲਾਵਾ ਮਿਲਟਰੀ ਨਿਰਮਾਣ ਸਬੰਧੀ 5,000 ਵਰਕਰ ਵੀ ਭੇਜੇਗਾ। ਆਰਆਈਏ ਨੋਵੋਸਤੀ ਨੇ ਕਿਹਾ ਕਿ ਸ਼ੋਇਗੂ ਨੇ ਇਹ ਟਿੱਪਣੀ ਪਿਓਂਗਯਾਂਗ ਦੌਰੇ ਦੌਰਾਨ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਮੀਟਿੰਗ ਦੌਰਾਨ ਕੀਤੀ। ਉੱਤਰੀ ਕੋਰੀਆ ਪਹਿਲਾਂ ਹੀ ਯੂਕਰੇਨ ਖ਼ਿਲਾਫ਼ ਰੂਸ ਦੀ ਜੰਗ ’ਚ ਮਦਦ ਲਈ ਹਜ਼ਾਰਾਂ ਸੈਨਿਕ ਤੇ ਹਥਿਆਰ ਭੇਜ ਚੁੱਕਾ ਹੈ। ਦੂਜੇ ਪਾਸੇ ਅਮਰੀਕਾ ਤੇ ਦੱਖਣੀ ਕੋਰੀਆ ਨੇ ਚਿੰਤਾ ਪ੍ਰਗਟਾਈ ਹੈ। -ਏਪੀ
Advertisement
Advertisement