ਈਸੜੂ ਇਲਾਕੇ ’ਚ ਕਣਕ ਦੀ ਕਟਾਈ ਸ਼ੁਰੂ
05:30 AM Apr 14, 2025 IST
ਪਾਇਲ: ਨੇੜਲੇ ਪਿੰਡ ਈਸੜੂ ਖੁਰਦ ’ਚ ਮਸ਼ੀਨ ਨਾਲ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ। ਚੜ੍ਹਦੇ ਵਿਸਾਖ ਹੀ ਕਿਸਾਨ ਭੁਪਿੰਦਰ ਸਿੰਘ ਖੁਰਦ ਨੇ ਕਣਕ ਦੀ ਕਟਾਈ ਸ਼ੁਰੂ ਕਰਦਿਆਂ ਕਿਹਾ ਕਿ ਇਸ ਵਾਰ ਮੌਸਮ ਠੀਕ ਹੈ ਅਤੇ ਕਣਕ ਖੜ੍ਹੀ ਹੋਣ ਕਰਕੇ ਝਾੜ ਵੀ ਵਧੀਆ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਕਿਹਾ ਕਿ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਪਰ ਪਰਮਾਤਮਾ ਮੌਸਮ ਠੀਕ-ਠਾਕ ਰੱਖੇ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਮੌਕੇ ਭੁਪਿੰਦਰ ਸਿੰਘ ਖੁਰਦ, ਗੁਰਬਚਨ ਸਿੰਘ ਯੂਐੱਸਏ, ਬਲਕਾਰ ਸਿੰਘ ਬੈਨੀਪਾਲ, ਗੁਰਵੀਰ ਸਿੰਘ ਕੋਠੇ, ਬਲਵੰਤ ਸਿੰਘ ਬਿੱਲੂ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement