ਈਸਾਈ ਭਾਈਚਾਰੇ ਨੇ ਸ਼ੋਭਾ ਯਾਤਰਾ ਕੱਢੀ
04:50 AM Dec 25, 2024 IST
ਪੱਤਰ ਪ੍ਰੇਰਕਕਾਹਨੂੰਵਾਨ, 24 ਦਸੰਬਰ
Advertisement
ਈਸਾਈ ਭਾਈਚਾਰੇ ਵੱਲੋਂ ਧਾਰਮਿਕ ਰੀਤਾਂ ਨਾਲ ਵੱਡੇ ਦਿਨ ਦਾ ਤਿਉਹਾਰ ਮਨਾਇਆ ਗਿਆ। ਕਾਹਨੂੰਵਾਨ ਤੋਂ ਈਸਾਈ ਭਾਈਚਾਰੇ ਵੱਲੋਂ ਇੱਕ ਵੱਡੀ ਸ਼ੋਭਾ ਯਾਤਰਾ ਕੱਢੀ ਗਈ। ਅੱਜ ਦੀ ਸ਼ੋਭਾ ਕੈਥੋਲਿਕ ਚਰਚ ਕਾਹਨੂੰਵਾਨ ਤੋਂ ਸ਼ੁਰੂ ਹੋ ਕੇ ਨੇੜਲੇ ਪਿੰਡ ਸਠਿਆਲੀ, ਕਾਲਾ ਬਾਲਾ ਅਤੇ ਕੋਟ ਯੋਗਰਾਜ ਤੋਂ ਹੁੰਦੀ ਹੋਈ ਸਥਾਨਕ ਬਾਜ਼ਾਰ ਤੋਂ ਲੰਘ ਕੇ ਸੈਂਟ ਜੋਸਫ ਕਾਨਵੈਂਟ ਸਕੂਲ ਸਮਾਪਤ ਹੋਈ। ਇਸ ਮੌਕੇ ਈਸਾਈ ਭਾਈਚਾਰੇ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਕਈ ਥਾਵਾਂ ਉੱਤੇ ਮਸੀਹ ਭਾਈਚਾਰੇ ਵੱਲੋਂ ਸ਼ਾਮਲ ਸ਼ਰਧਾਲੂਆਂ ਦੀ ਸੇਵਾ ਵਿੱਚ ਲੰਗਰ ਲਗਾਏ ਹੋਏ ਸਨ। ਇਸ ਮੌਕੇ ਸ਼ੋਭਾ ਯਾਤਰਾ ਦੀ ਅਗਵਾਈ ਫਾਦਰ ਵਿਲੀਅਮ ਸਹੋਤਾ, ਬਾਬੂ ਪ੍ਰੇਮ, ਬਾਬੂ ਜਸਪਾਲ ਮਸੀਹ, ਬਾਬੂ ਡੈਨਿਸ ਮਸੀਹ, ਬਾਬੂ ਵਿਲੀਅਮ ਸਮੀਹ ਨੇ ਕੀਤੀ। ਇਸ ਮੌਕੇ ਮਸੀਹ ਕਮੇਟੀ ਦੇ ਪ੍ਰਧਾਨ ਸੁਦੇਸ਼ ਕੰਡਿਆਲਾ, ਮਾਸਟਰ ਬਸ਼ੀਰ ਮਸੀਹ, ਗੌਰਵ ਮਸੀਹ ਸਲਾਤ ਮਸੀਹ, ਜੌਰਜ ਮਸੀਹ ਅਤੇ ਯੂਥ ਪ੍ਰਧਾਨ ਸ਼ਨੀ ਮਸੀਹ ਹਾਜ਼ਰ ਸਨ।
Advertisement
Advertisement