ਈਡੀ ਨੇ 185 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਵਾਪਸ ਕੀਤੀ
06:41 AM Oct 31, 2024 IST
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਗਰੁੱਪ ਨੂੰ 185 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵਾਪਸ ਕਰ ਦਿੱਤੀ ਹੈ। ਚੰਡੀਗੜ੍ਹ ਦੀ ਫਾਰਮਾਸਿਊਟੀਕਲ ਕੰਪਨੀ ਨੇ ਕਰਜ਼ਾ ਲੈ ਕੇ ਇਨ੍ਹਾਂ ਨਾਲ ਕਥਿਤ ਧੋਖਾਧੜੀ ਕੀਤੀ ਸੀ। ਇਹ ਮਾਮਲਾ ਸੂਰਿਆ ਫਾਰਮਾਸਿਊਟੀਕਲ ਲਿਮਿਟਡ ਨਾਲ ਸਬੰਧਤ ਹੈ। ਇਸ ਦੇ ਨਿਰਦੇਸ਼ਕ ਅਤੇ ਪ੍ਰਮੋਟਰ ਰਾਜੀਵ ਗੋਇਲ ਅਤੇ ਅਲਕਾ ਗੋਇਲ ਨੇ ਧੋਖਾਧੜੀ ਕਰਕੇ ਬੈਂਕਾਂ ਨੂੰ 828.50 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਸੀ। ਈਡੀ ਨੇ ਸੀਬੀਆਈ ਦੀ ਐੱਫਆਈਆਰ ਦਾ ਨੋਟਿਸ ਲੈਂਦਿਆਂ ਕੰਪਨੀ ਅਤੇ ਇਸ ਦੇ ਪ੍ਰਮੋਟਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ। ਇਹ ਕਥਿਤ ਧੋਖਾਧੜੀ ਤੋਂ ਬਾਅਦ ਪ੍ਰਮੋਟਰ ਦੇਸ਼ ਛੱਡ ਕੇ ਭੱਜ ਗਏ। ਚੰਡੀਗੜ੍ਹ ਦੀ ਅਦਾਲਤ ਨੇ 10 ਜੁਲਾਈ 2017 ਨੂੰ ਇਨ੍ਹਾਂ ਨੂੰ ‘ਭਗੌੜੇ’ ਐਲਾਨ ਦਿੱਤਾ ਸੀ। -ਪੀਟੀਆਈ
Advertisement
Advertisement