ਈਓ ਸੁਨੀਲ ਕੁਮਾਰ ਨੇ ਅਹੁਦਾ ਸੰਭਾਲਿਆ
04:21 AM Mar 14, 2025 IST
ਪੱਤਰ ਪ੍ਰੇਰਕ
Advertisement
ਸ਼ਾਹਕੋਟ, 13 ਮਾਰਚ
ਨਵ-ਨਿਯੁਕਤ ਈਓ ਸੁਨੀਲ ਕੁਮਾਰ ਨੇ ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜ ਸਾਧਕ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਕੌਂਸਲਰਾਂ, ਦਫ਼ਤਰੀ ਅਮਲੇ ਅਤੇ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਅਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ। ਉਨ੍ਹਾਂ ਨਗਰ ਪੰਚਾਇਤ ਦੀ ਕਮੇਟੀ ਅਤੇ ਦਫ਼ਤਰੀ ਅਮਲੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਬੂਟਾ ਸਿੰਘ ਕਲਸੀ ਤੇ ਪਰਵੀਨ ਗਰੋਵਰ, ਪਰਮਜੀਤ ਕੌਰ ਬਜਾਜ, ਰਾਖੀ ਮੱਟੂ, ਗਗਨਦੀਪ ਸਿੰਘ ਜੌੜਾ, ‘ਆਪ’ ਵਰਕਰ ਅਤੇ ਦਫ਼ਤਰੀ ਅਮਲਾ ਹਾਜ਼ਰ ਸੀ।
Advertisement
Advertisement