ਇੰਡੀਗੋ ਦੇ ਦੋ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ
04:27 AM Apr 08, 2025 IST
ਮੁੰਬਈ/ਸੰਭਾਜੀਨਗਰ: ਇੰਡੀਗੋ ਏਅਰਲਾਈਨਜ਼ ਦੇ ਦੋ ਜਹਾਜ਼ਾਂ ਦੀ ਅੱਜ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਜੈਪੁਰ ਤੋਂ ਮੁੰਬਈ ਜਾਣ ਵਾਲੇ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਕਾਰਨ ਹੰਗਾਮੀ ਹਾਲਾਤ ’ਚ ਮੁੰਬਈ ਉਤਾਰਿਆ ਗਿਆ। ਉਨ੍ਹਾਂ ਦੱਸਿਆ ਕਿ ਉਡਾਣ ਨੂੰ ਰਾਤ ਤਕਰੀਬਨ 8.50 ਵਜੇ ਸੁਰੱਖਿਅਤ ਉਤਾਰ ਕੇ ਜਾਂਂਚ ਲਈ ਲਿਜਾਇਆ ਗਿਆ। ਜਹਾਜ਼ ’ਚ 225 ਮੁਸਾਫਰ ਤੇ ਚਾਲਕ ਟੀਮ ਦੇ ਮੈਂਬਰ ਸਵਾਰ ਸਨ। ਜਾਂਚ ਦੌਰਾਨ ਜਹਾਜ਼ ’ਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਮੁੰਬਈ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਵਿੱਚ ਸਵਾਰ 89 ਸਾਲਾ ਔਰਤ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਜਹਾਜ਼ ਦੀ ਐਤਵਾਰ ਰਾਤ ਨੂੰ ਛਤਰਪਤੀ ਸੰਭਾਜੀਨਗਰ ਦੇ ਚਿਕਲਥਾਨਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਸੁਸ਼ੀਲਾ ਦੇਵੀ ਵਜੋਂ ਹੋਈ ਹੈ। -ਪੀਟੀਆਈ
Advertisement
Advertisement