ਇਨਕਲਾਬੀ ਕੇਂਦਰ ਵੱਲੋਂ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਦੀ ਨਿਖੇਧੀ
06:50 AM Jan 09, 2025 IST
ਨਿੱਜੀ ਪੱਤਰ ਪ੍ਰੇਰਕਰਾਏਕੋਟ, 8 ਜਨਵਰੀ
Advertisement
ਸੜਕ ਨਿਰਮਾਣ ਮਾਮਲੇ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਦੀ ਇਨਕਲਾਬੀ ਕੇਂਦਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅੱਜ ਇਥੇ ਕਿਹਾ ਕਿ ਛੱਤੀਸਗੜ੍ਹ ਵਿੱਚ ਪੱਤਰਕਾਰ ਮੁਕੇਸ਼ ਚੰਦਰਾਕਰ ਦਾ ਬੇਰਹਿਮੀ ਨਾਲ ਕਤਲ ਇਸ ਕਰ ਕੇ ਕੀਤਾ ਗਿਆ ਕਿਉਂਕਿ 56 ਕਰੋੜ ਦੀ ਲਾਗਤ ਵਾਲੀ ਸੜਕ ਨੂੰ 112 ਕਰੋੜ ਵਿੱਚ ਰੁਪਏ ਵਿੱਚ ਬਣੀ ਦਿਖਾ ਕੇ ਵੱਡਾ ਭ੍ਰਿਸ਼ਟਾਚਾਰ ਕੀਤਾ ਗਿਆ ਸੀ।
Advertisement
Advertisement