ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਮਲੇ; 21 ਹਲਾਕ
05:14 AM Apr 14, 2025 IST
ਦੀਰ ਅਲ-ਬਲਾਹ, 13 ਅਪਰੈਲ
Advertisement
ਇਜ਼ਰਾਈਲ ਨੇ ਐਤਵਾਰ ਤੜਕੇ ਉੱਤਰੀ ਗਾਜ਼ਾ ਦੇ ਅਲ-ਆਹਿਲੀ ਹਸਪਤਾਲ, ਮਿਉਂਸਪਲ ਇਮਾਰਤ, ਘਰ ਅਤੇ ਵਾਹਨਾਂ ’ਤੇ ਹਮਲੇ ਕੀਤੇ ਜਿਸ ’ਚ 21 ਵਿਅਕਤੀ ਮਾਰੇ ਗਏ। ਇਜ਼ਰਾਈਲ ਨੇ ਹਮਲੇ ਤੋਂ ਪਹਿਲਾਂ ਹਸਪਤਾਲ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਸੀ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਜਦੋਂ ਹਸਪਤਾਲ ’ਚ ਮਰੀਜ਼ਾਂ ਨੂੰ ਕੱਢਿਆ ਜਾ ਰਿਹਾ ਸੀ ਤਾਂ ਹਫੜਾ-ਦਫੜੀ ’ਚ ਇਕ ਲੜਕੀ ਦੀ ਮੌਤ ਹੋ ਗਈ। ਯੇਰੂਸ਼ਲਮ ਦੇ ਚਰਚ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਪਾਮ ਸੰਡੇ’ ਦੇ ਪਵਿੱਤਰ ਦਿਹਾੜੇ ’ਤੇ ਹਮਲਾ ਗਲਤ ਹੈ। ਉਂਝ ਇਜ਼ਰਾਈਲ ਨੇ ਕਿਹਾ ਕਿ ਹਮਾਸ ਵੱਲੋਂ ਹਸਪਤਾਲ ’ਚ ਕਮਾਂਡ ਅਤੇ ਕੰਟਰੋਲ ਸੈਂਟਰ ਬਣਾਇਆ ਗਿਆ ਸੀ ਜਿਸ ਨੂੰ ਉਨ੍ਹਾਂ ਦੀ ਫੌਜ ਨੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਪਹਿਲਾਂ ਆਮ ਲੋਕਾਂ ਦੇ ਬਚਾਅ ਲਈ ਕਦਮ ਚੁੱਕੇ ਗਏ ਸਨ। ਕੁਝ ਘੰਟਿਆਂ ਬਾਅਦ ਦੀਰ ਅਲ-ਬਲਾਹ ’ਚ ਇਕ ਕਾਰ ’ਤੇ ਹੋਏ ਹਮਲੇ ’ਚ ਛੇ ਭਰਾ ਅਤੇ ਉਨ੍ਹਾਂ ਦਾ ਇਕ ਦੋਸਤ ਮਾਰੇ ਗਏ। -ਏਪੀ
Advertisement
Advertisement