ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਦੇ ਹਮਲੇ ’ਚ 38 ਵਿਅਕਤੀ ਹਲਾਕ

05:02 AM May 26, 2025 IST
featuredImage featuredImage
ਗਾਜ਼ਾ ਸ਼ਹਿਰ ਵਿੱਚ ਰਾਹਤ ਸਮੱਗਰੀ ਦੀ ਉਡੀਕ ਕਰਦੇ ਹੋਏ ਫਲਸਤੀਨੀ। -ਫੋਟੋ: ਰਾਇਟਰਜ਼

ਦੀਰ ਅਲ-ਬਲਾਹ, 25 ਮਈ
ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ’ਚ 38 ਵਿਅਕਤੀ ਮਾਰੇ ਗਏ ਹਨ। ਹਮਲੇ ’ਚ ਇਕ ਮਹਿਲਾ ਅਤੇ ਉਸ ਦੇ ਦੋ ਬੱਚੇ ਵੀ ਮਾਰੇ ਗਏ ਹਨ ਜੋ ਇਕ ਟੈਂਟ ਦੇ ਅੰਦਰ ਸਨ। ਅਲ-ਅਕਸਾ ਮਾਰਟੀਅਰਜ਼ ਹਸਪਤਾਲ ਮੁਤਾਬਕ ਹਮਲਾ ਗਾਜ਼ਾ ਦੇ ਸ਼ਹਿਰ ਦੀਰ ਅਲ-ਬਲਾਹ ’ਚ ਘਰੋਂ ਦਰ-ਬਦਰ ਹੋਏ ਲੋਕਾਂ ਲਈ ਬਣੇ ਟੈਂਟਾਂ ’ਤੇ ਹੋਇਆ। ਉੱਤਰੀ ਗਾਜ਼ਾ ਦੇ ਜਬਾਲੀਆ ਇਲਾਕੇ ’ਚ ਇਕ ਹਮਲੇ ਦੌਰਾਨ ਪੰਜ ਵਿਅਕਤੀ ਮਾਰੇ ਗਏ। ਇਕ ਹੋਰ ਹਮਲੇ ’ਚ ਵੀ ਪੰਜ ਵਿਅਕਤੀ ਹਲਾਕ ਹੋਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਵੱਲੋਂ ਪਿਛਲੇ 19 ਮਹੀਨਿਆਂ ਤੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਹੁਣ ਤੱਕ 53 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਹਮਲਿਆਂ ਕਾਰਨ ਗਾਜ਼ਾ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਚੁੱਕਾ ਹੈ ਅਤੇ ਕਰੀਬ 90 ਫ਼ੀਸਦੀ ਆਬਾਦੀ ਉੱਜੜ ਚੁੱਕੀ ਹੈ। ਇਜ਼ਰਾਈਲ ਨੇ ਪਿਛਲੇ ਢਾਈ ਮਹੀਨਿਆਂ ਤੋਂ ਗਾਜ਼ਾ ’ਚ ਭੋਜਨ, ਦਵਾਈਆਂ ਅਤੇ ਈਂਧਣ ਭੇਜਣ ’ਤੇ ਰੋਕ ਲਾਈ ਹੋਈ ਸੀ ਪਰ ਬੀਤੇ ਕੁਝ ਦਿਨਾਂ ਤੋਂ ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਨੂੰ ਗਾਜ਼ਾ ’ਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇਜ਼ਰਾਈਲ ਹੁਣ ਸਾਰੇ ਗਾਜ਼ਾ ਨੂੰ ਆਪਣੇ ਕੰਟੋਰਲ ਹੇਠ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਕਿਹਾ ਕਿ ਯਮਨ ਦੇ ਹੂਤੀ ਬਾਗ਼ੀਆਂ ਨੇ ਮਿਜ਼ਾਈਲ ਦਾਗ਼ੀ ਜਿਸ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ। ਮਿਜ਼ਾਈਲ ਕਾਰਨ ਯੇਰੂਸ਼ਲਮ ਅਤੇ ਹੋਰ ਇਲਾਕਿਆਂ ’ਚ ਸਾਇਰਨ ਵਜਣੇ ਸ਼ੁਰੂ ਹੋ ਗਏ ਸਨ। -ਏਪੀ

Advertisement

Advertisement