ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ
04:31 AM Dec 12, 2024 IST
ਲਹਿਰਾਗਾਗਾ, 11 ਦਸੰਬਰ
ਪੱਤਰ ਪ੍ਰੇਰਕ
Advertisement
ਪਿੰਡ ਖੰਡੇਬਾਦ ਵਿੱਚ ਆਰਥਿਕ ਤੰਗੀ ਕਾਰਨ ਇੱਕ ਦਲਿਤ ਨੌਜਵਾਨ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਲਾਡੀ (27) ਪੁੱਤਰ ਯੋਧਾ ਸਿੰਘ ਵਜੋਂ ਹੋਈ ਹੈ। ਉਹ ਝੋਨੇ ਅਤੇ ਕਣਕ ਦੀ ਫ਼ਸਲ ਦੀ ਕਟਾਈ ਕਰਨ ਲਈ ਕੰਬਾਈਨ ’ਤੇ ਸੀਜ਼ਨ ਲਗਾਉਂਦਾ ਸੀ ਅਤੇ ਭੱਠੇ ਆਦਿ ’ਤੇ ਮਜ਼ਦੂਰੀ ਕਰਦਾ ਸੀ। ਉਹ ਕਾਫ਼ੀ ਲੰਮੇ ਸਮੇਂ ਤੋਂ ਕੋਈ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਦਲਿਤ ਮਨੁੱਖੀ ਅਧਿਕਾਰ ਸਭਾ ਦੇ ਸੀਨੀਅਰ ਆਗੂ ਕਾਮਰੇਡ ਸੇਬੀ ਖੰਡੇਬਾਦ ਨੇ ਦੱਸਿਆ ਕਿ ਪਰਿਵਾਰ ਕਾਫੀ ਗਰੀਬ ਹੈ ਤੇ ਘਰ ’ਚ ਕਮਾਉਣ ਲਈ ਇਕੱਲਾ ਹਰਪ੍ਰੀਤ ਸਿੰਘ ਸੀ ਜੋ ਆਪਣੇ ਪਿੱਛੇ ਬੱਚਿਆਂ ਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ।
Advertisement
Advertisement