ਆਰਐੱਮਪੀ ਆਈ ਦੀ ਕਨਵੈਨਸ਼ਨ
06:41 AM Dec 30, 2024 IST
ਪੱਤਰ ਪ੍ਰੇਰਕ
ਅਜਨਾਲਾ, 29 ਦਸੰਬਰ
ਆਰਐੱਮਪੀ ਆਈ ਤਹਿਸੀਲ ਅਜਨਾਲਾ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਕੌਮੀ ਖੇਤੀ ਮਾਰਕੀਟਿੰਗ ਨੀਤੀ ਨੂੰ ਰੱਦ ਕਰਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਐੱਮਐੱਸਪੀ ਦੀ ਕਨੂੰਨੀ ਗਾਰੰਟੀ ਲੈਣ ਤੇ ਕਰਜ਼ਾ ਰੱਦ ਕਰਾਉਣ ਸਬੰਧੀ ਅਜਨਾਲਾ ਵਿੱਚ ਭਰਵੀਂ ਕਨਵੈਨਸ਼ਨ ਕੀਤੀ ਗਈ। ਇਸ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 9 ਜਨਵਰੀ ਦੀ ਮਹਾਪੰਚਾਇਤ ਵਿੱਚ ਪਾਕਿ ਭਾਰਤ ਦੇ ਸਰਹੱਦੀ ਖੇਤਰ ’ਚੋਂ ਸੈਂਕੜੇ ਲੋਕ ਵਹੀਰਾਂ ਘੱਤ ਕੇ ਮੋਗਾ ਪਹੁੰਚਣਗੇ।
Advertisement
Advertisement