ਆਜ਼ਾਦ ਅਤੇ ਭਾਰਤੀ ਦੇ ਵਿਆਹ ਮੌਕੇ ਵੱਡੀ ਗਿਣਤੀ ਪੁਲੀਸ ਤਾਇਨਾਤ
05:08 AM Apr 08, 2025 IST
ਪੀਪੀ ਵਰਮਾ
ਪੰਚਕੂਲਾ, 7 ਅਪਰੈਲ
ਇੱਥੋਂ ਦੇ ਬਲਾਕ ਰਾਏਪੁਰ ਰਾਣੀ ਦੇ ਪਿੰਡ ਮੌਲੀ ਦੀ ਦਲਿਤ ਕੁੜੀ ਭਾਰਤੀ ਦਾ ਵਿਆਹ ਅੱਜ ਅੰਬਾਲਾ ਜ਼ਿਲ੍ਹੇ ਦੇ ਪਿੰਡ ਟੰਡਵਾਲੀ ਦੇ ਰੱਬਲ ਆਜ਼ਾਦ ਨਾਲ ਹੋਇਆ। ਇਸ ਦੌਰਾਨ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਰਹੀ। ਲਾੜਾ, ਬੱਘੀ ਘੋੜੀ ’ਤੇ ਬੈਠਾ, ਢੋਲ ਅਤੇ ਬੈਂਡ ਬਾਜੇ ਨਾਲ ਬਰਾਤ ਲੈ ਕੇ ਮੰਜੂ ਭਾਰਤੀ ਦੇ ਘਰ ਦੇ ਦਰਵਾਜ਼ੇ ’ਤੇ ਪਹੁੰਚਿਆ। ਰਾਏਪੁਰ ਰਾਣੀ ਪੁਲੀਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੋਮਵੀਰ ਢਾਕਾ ਨੇ ਕਿਹਾ ਕਿ ਹਫ਼ਤਾ ਪਹਿਲਾਂ ਜਾਤੀ ਭੇਦਭਾਵ ਦੇ ਆਧਾਰ ’ਤੇ ਕੁਝ ਲੋਕਾਂ ਨੇ ਲਾੜੇ ਦੇ ਘੋੜੇ ’ਤੇ ਸਵਾਰ ਹੋਣ ਅਤੇ ਇਸ ਵਿਆਹ ਦਾ ਵਿਰੋਧ ਕੀਤਾ ਸੀ। ਜਦੋਂ ਮਾਮਲਾ ਪੁਲੀਸ ਕੋਲ ਪਹੁੰਚਿਆ ਤਾਂ ਪੰਚਾਇਤ ਹੋਈ ਅਤੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਪੰਚਾਇਤ ਵਿੱਚ ਸਹਿਮਤੀ ਹੋਣ ਮਗਰੋਂ ਇਹ ਕਾਰਜ ਸਿਰੇ ਚੜ੍ਹਿਆ। ਇਹ ਵਿਆਹ ਸਮਾਗਮ ਪੁਲੀਸ ਦੀ ਭਾਰੀ ਸੁਰੱਖਿਆ ਹੇਠ ਹੋਇਆ।
Advertisement
Advertisement