ਅੱਜ ਬਿਜਲੀ ਬੰਦ ਰਹੇਗੀ
05:16 AM Apr 30, 2025 IST
ਘਨੌਲੀ: 66 ਕੇ.ਵੀ. ਚੰਦਪੁਰ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਕਾਰਨ 30 ਅਪਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਦਿੰਦਿਆਂ ਉਪ ਮੰਡਲ ਅਫਸਰ ਸੰਚਾਲਨ ਉਪ ਮੰਡਲ ਪੀਐਸਪੀਸੀਐਲ ਘਨੌਲੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਅਰਸੇ ਦੌਰਾਨ ਚੰਦਪੁਰ ਬਿਜਲੀ ਘਰ ਦੇ ਸਮੁੱਚੇ 11 ਕੇ.ਵੀ. ਫੀਡਰ ਚੰਦਪੁਰ, ਦੁੱਗਰੀ,ਸਾਹੋਮਾਜਰਾ ਤੇ ਆਲਮਪੁਰ ਫੀਡਰ ਬੰਦ ਰਹਿਣਗੇ, ਜਿਸ ਕਰਕੇ ਇਨ੍ਹਾਂ ਫੀਡਰਾਂ ਨਾਲ ਚੱਲਣ ਵਾਲੇ ਸਬੰਧਤ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। -ਪੱਤਰ ਪ੍ਰੇਰਕ
Advertisement
Advertisement